ਬਾਲੀਵੁਡ ਅਦਾਕਾਰਾ ਸ਼ਸ਼ੀਕਲਾ ਦਾ 88 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ

ਨਵੀਂ ਦਿੱਲੀ, 5 ਅਪ੍ਰੈਲ, ਹ.ਬ. : ਬਾਲੀਵੁਡ ਅਦਾਕਾਰਾ ਸ਼ਸ਼ੀਕਲਾ ਦਾ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸ਼ਸ਼ੀਕਲਾ ਨੇ ਮੁੰਬਈ ਸਥਿਤ ਅਪਣੇ ਘਰ ’ਤੇ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਕਾਰਨ ਬਾਲੀਵੁਡ ਵਿਚ ਸੋਗ ਦੀ ਲਹਿਰ ਹੈ। ਫਿਲਮੀ ਹਸਤੀਆਂ, ਰਾਜਨੇਤਾ ਅਤੇ ਫੈਂਸ ਨੇ ਉਨ੍ਹਾਂ ਸੋਸ਼ਲ ਮੀਡੀਆ ’ਤੇ ਸ਼ਰਧਾਂਜਲੀ ਦਿੱਤੀ। ਉਧਮਪੁਰ ਲੋਕ ਸਭਾ ਸੀਟ ਤੋਂ ਬੀਜੇਪੀ ਸਾਂਸਦ ਜਤਿੰਦਰ ਸਿੰਘ ਨੇ ਅਪਣੇ ਟਵਿਟਰ ਹੈਂਡਲ ਰਾਹੀਂ ਟਵੀਟ ਕਰਕੇ ਸ਼ਸ਼ੀਕਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸ਼ਸ਼ੀਕਲਾ ਨਹੀਂ ਰਹੀ। ਉਹ ਬਾਲੀਵੁਡ ਦੇ ਸੁਨਹਿਰੀ ਯੁੱਗ ਵਿਚ ਇੱਕ ਸੀ। ਜਤਿੰਦਰ ਸਿੰਘ ਭਾਰਤ ਸਰਕਾਰ ਵਿਚਹ ਉਤਰਪੂਰਵੀ ਵਿਕਾਸ ਕੇਂਦਰੀ ਰਾਜ ਮੰਤਰੀ ਹਨ।
ਐਨਸੀਪੀ ਦੇ ਸਾਂਸਦ ਸੁਨੀਲ ਠਾਕਰੇ ਨੇ ਅਪਣੇ ਟਵਿਟਰ ’ਤੇ ਮਰਾਠੀ ਵਿਚ ਟਵੀਟ ਕਰਕੇ ਸ਼ਸ਼ੀਕਲਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਨਾਵੇਦ ਜਾਫਰੀ ਨੇ ਉਨ੍ਹਾਂ ਸ਼ਰਧਾਂਜਲੀ ਦਿੰਦੇ ਹੋਏ ਟਵਿਟਰ ’ਤੇ ਲਿਖਿਆ, ਸਾਡੀ ਪਿਆਰੀ ਸ਼ਸ਼ੀਕਲਾਂ ਜੀ ਹੁਣ ਨਹੀਂ ਰਹੀ। ਉਹ ਇੱਕ ਬਿਹਤਰੀਨ ਕਲਾਕਰ ਸੀ। ਭਗਵਾਨ ਉਨ੍ਹਾਂ ਦੇ ਪਰਵਾਰ ਨੂੰ ਸਦਮਾ ਬਰਦਾਸ਼ਤ ਕਰਨ ਲਈ ਸ਼ਕਤੀ ਅਤੇ ਸੰਜਮ ਦੇਵੇ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਕਈ ਫੈਂਸ ਦੁੱਖ ਪ੍ਰਗਟ ਕਰ ਰਹੇ ਹਨ ਤੇ ਸ਼ਰਧਾਂਜਲੀ ਦੇ ਰਹੇ ਹਨ।

Video Ad
Video Ad