Home ਮੰਨੋਰੰਜਨ ਬਾਲੀਵੁੱਡ ਅਦਾਕਾਰ ਏਜਾਜ਼ ਖ਼ਾਨ ਨੂੰ ਐਨਸੀਬੀ ਨੇ ਹਿਰਾਸਤ ‘ਚ ਲਿਆ, ਮੁੰਬਈ ‘ਚ ਦੋ ਥਾਵਾਂ ‘ਤੇ ਮਾਰਿਆ ਛਾਪਾ

ਬਾਲੀਵੁੱਡ ਅਦਾਕਾਰ ਏਜਾਜ਼ ਖ਼ਾਨ ਨੂੰ ਐਨਸੀਬੀ ਨੇ ਹਿਰਾਸਤ ‘ਚ ਲਿਆ, ਮੁੰਬਈ ‘ਚ ਦੋ ਥਾਵਾਂ ‘ਤੇ ਮਾਰਿਆ ਛਾਪਾ

0
ਬਾਲੀਵੁੱਡ ਅਦਾਕਾਰ ਏਜਾਜ਼ ਖ਼ਾਨ ਨੂੰ ਐਨਸੀਬੀ ਨੇ ਹਿਰਾਸਤ ‘ਚ ਲਿਆ, ਮੁੰਬਈ ‘ਚ ਦੋ ਥਾਵਾਂ ‘ਤੇ ਮਾਰਿਆ ਛਾਪਾ

ਮੁੰਬਈ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰ ਏਜਾਜ਼ ਖਾਨ ਨੂੰ ਮੰਗਲਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਹਿਰਾਸਤ ‘ਚ ਲੈ ਲਿਆ। ਸ਼ੂਟਿੰਗ ਦੇ ਸਿਲਸਿਲੇ ‘ਚ ਏਜਾਜ਼ ਖਾਨ ਕੁਝ ਦਿਨ ਤੋਂ ਰਾਜਸਥਾਨ ‘ਚ ਸਨ। ਮੰਗਲਵਾਰ ਨੂੰ ਜਿਵੇਂ ਹੀ ਉਹ ਮੁੰਬਈ ਵਾਪਸ ਆਏ, ਐਨਸੀਬੀ ਦੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਬਿੱਗ ਬੌਸ-7 ‘ਚ ਸਾਥੀ ਉਮੀਦਵਾਰ ਨਾਲ ਲੜਾਈ ਤੋਂ ਬਾਅਦ ਏਜਾਜ਼ ਖਾਨ ਸੁਰਖੀਆਂ ‘ਚ ਆਏ ਸਨ। ਉਨ੍ਹਾਂ ਨੂੰ ਸਾਲ 2018 ‘ਚ ਪਾਬੰਦੀਸ਼ੁਦਾ ਨਸ਼ਾ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਨਸੀਬੀ ਦੇ ਸੂਤਰਾਂ ਅਨੁਸਾਰ ਏਜਾਜ਼ ਖਾਨ ਅਤੇ ਮੁੰਬਈ ਦੇ ਸਭ ਤੋਂ ਵੱਡੇ ਡਰੱਗਸ ਸਿੰਡੀਕੇਟ ਮਤਲਬ ਬਟਾਟਾ ਗੈਂਗ ਵਿਚਕਾਰ ਲਿੰਕ ਮਿਲੇ ਹਨ। ਏਜਾਜ਼ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਐਨਸੀਬੀ ਦੀ ਟੀਮ ਨੇ ਮੁੰਬਈ ਦੇ ਅੰਧੇਰੀ ਅਤੇ ਲੋਖੰਡਵਾਲਾ ਇਲਾਕਿਆਂ ‘ਚ ਛਾਪੇ ਮਾਰੇ। ਏਜਾਜ਼ ਤੋਂ ਪਹਿਲਾਂ ਮੁੰਬਈ ਦੇ ਸਭ ਤੋਂ ਵੱਡੇ ਨਸ਼ਾ ਸਪਲਾਇਰ ਫਾਰੂਕ ਬਟਾਟਾ ਦੇ ਬੇਟੇ ਸ਼ਾਦਾਬ ਬਟਾਟਾ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਏਜਾਜ਼ ਨੂੰ ਸ਼ਾਦਾਬ ਤੋਂ ਪੁੱਛਗਿੱਛ ਮਗਰੋਂ ਹਿਰਾਸਤ ‘ਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਜਾਜ਼ ਖਾਨ ਨੂੰ ਮੁੰਬਈ ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਸਾਲ 2018 ‘ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਅਦਾਕਾਰ ਬਾਰੇ ਉਸ ਸਮੇਂ ਕਿਹਾ ਗਿਆ ਸੀ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਹ ਨਸ਼ੇ ‘ਚ ਸੀ। ਉਸ ਕੋਲੋਂ 8 ਐਕਸਟੈਸੀ ਗੋਲੀਆਂ ਮਿਲੀਆਂ ਸਨ, ਜਿਸ ਦਾ ਭਾਰ 2.3 ਗ੍ਰਾਮ ਅਤੇ ਕੀਮਤ 2.20 ਲੱਖ ਰੁਪਏ ਸੀ। ਇਸ ਦੌਰਾਨ ਨਵੀਂ ਮੁੰਬਈ ਪੁਲਿਸ ਨੇ ਅਦਾਕਾਰ ਕੋਲੋਂ ਦੋ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਸਨ। ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਹ ਇਕ ਹੋਟਲ ‘ਚ ਪਾਰਟੀ ਕਰ ਰਹੇ ਸਨ।