ਬਿਆਸ ਦਰਿਆ ਵਿਚ ਆਏ ਹੜ੍ਹ ਨੇ ਦਰਜਨਾਂ ਪਿੰਡਾਂ ’ਚ ਤਬਾਹੀ ਮਚਾਈ

ਨੰਗਲਭੂਰ, 22 ਮਾਰਚ, ਹ.ਬ. : ਬੀਤੀ ਰਾਤ ਪੌਂਗ ਬੰਨ੍ਹ ਤੋਂ ਛੱਡੇ ਗਏ ਪਾਣੀ ਦੇ ਕਾਰਨ ਬਿਆਸ ਦਰਿਆ ਵਿਚ ਆਏ ਹੜ੍ਹ ਨੇ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਹੈ। ਲੋਕਾਂ ਦੇ ਖੇਤਾਂ ਵਿਚ ਫਸਲਾਂ ਤਬਾਹ ਹੋ ਗਈਆਂ ਹਨ। ਪਾਣੀ ਨਾਲ ਹੋਈ ਤਬਾਹੀ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਤ ਮੰਡ, ਬਹਾਦਪੁਰ, ਬੜਾਲਾ, ਹੱਲੇ, ਰਾਜਗਿਰੀ ਭਟੋਲੀ , ਮਲਾਲ ਅਤੇ ਭੋਗਰਵਾਂ ਆਦਿ ਪਿੰਡ ਹੋਏ ਹਨ।
ਕਿਸਾਨਾਂ ਨੇ ਦੱਸਿਆ ਕਿ ਪੌਂਗ ਬੰਨ੍ਹ ਤੋਂ ਛੱਡੇ ਗਏ ਪਾਣੀ ਦੇ ਕਾਰਨ ਉਨ੍ਹਾਂ ਦੀ ਖੇਤਾਂ ਵਿਚ ਗੰਨੇ ਦੀ ਫਸਲ, ਸਰ੍ਹੋਂ ਅਤੇ ਕਣਕ ਦੀ ਫਸਲ, ਜਿਸ ਦੀ ਸਿਰਫ 15 ਦਿਨਾਂ ਬਾਅਦ ਕਟਾਈ ਹੋਣੀ ਸੀ, ਹੜ੍ਹ ਦੇ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਹੜ੍ਹ ਪ੍ਰਭਾਵਤ ਖੇਤਰ ਦਾ ਦੌਰਾ ਕਰਨ ਪੁੱਜੇ ਜ਼ਿਲ੍ਹਾ ਕਾਂਗੜਾ ਕਾਂਗਰਸ ਪ੍ਰਧਾਨ ਅਤ ਸਾਬਕਾ ਨੂਰਪੁਰ ਦੇ ਵਿਧਾਇਕ ਰਹੇ ਅਜੇ ਮਹਾਜਨ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ।

Video Ad
Video Ad