
ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤਣ ’ਤੇ ਦਿੱਤੀ ਵਧਾਈ
ਅੰਮ੍ਰਿਤਸਰ, 17 ਅਗਸਤ, ਹ.ਬ. : ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਬਿਕਰਮਜੀਤ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ’ਤੇ ਜਿੱਤ ਦੇ ਲਈ ਵਧਾਈਆਂ ਦਿੱਤੀਆਂ ਹਨ। ਉਹ ਸਵੇਰੇ ਅਪਣੀ ਪਤਨੀ ਅਤੇ ਵਿਧਾਇਕ ਗੁਨੀਵ ਕੌਰ ਦੇ ਨਾਲ ਗੋਲਡਨ ਟੈਂਪਲ ਵਿਚ ਮੱਥਾ ਟੇਕਣ ਪੁੱਜੇ ਸੀ। ਗੌਰਤਲਬ ਹੈ ਕਿ ਚੋਣ ਨਤੀਜੇ ਦੇ ਐਲਾਨ ਤੋਂ ਪਹਿਲਾਂ ਉਹ ਜੇਲ੍ਹ ਵਿਚ ਸੀ ਅਤੇ ਆਪ ਨੂੰ ਉਨ੍ਹਾਂ ਦੀ ਇਹ ਪਹਿਲੀ ਵਧਾਈ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ 92 ਸੀਟਾਂ ਹਾਸਲ ਕੀਤੀਆਂ ਹਨ। ਇਹ ਵੱਡੀ ਜਿੱਤ ਹੈ। ਆਪੋਜੀਸ਼ਨ ਨਾ ਦੇ ਬਰਾਬਰ ਹੈ। ਕਾਂਗਰਸ ਤੇ ਅਕਾਲੀ ਦਲ ਨੂੰ ਮਿਲਾ ਕੇ ਸਿਰਫ 21 ਲੋਕ ਹਨ ਲੇਕਿਨ ਉਨ੍ਹਾਂ ਨੇ ਇਸ ਨਾਲ ਕਾਂਗਰਸ ਨੂੰ ਸਬਕ ਲੈਣ ਦੇ ਲਈ ਵੀ ਕਿਹਾ।