ਬੀਐਸਐਫ ਨੇ ਪਾਕਿਸਤਾਨ ਤੋਂ ਭੇਜੀ ਹਥਿਆਰਾਂ ਦੀ ਖੇਪ ਫੜੀ

ਅੰਮ੍ਰਿਤਸਰ, 5 ਅਪ੍ਰੈਲ, ਹ.ਬ. : ਬੀਐਸਐਫ ਨੇ ਭਾਰਤ-ਪਾਕਿ ਸਰਹੱਦ ’ਤੇ ਸਥਿਤ ਭਾਰਤੀ ਨਿਗਰਾਨੀ ਚੌਕੀ ਪੁਲ ਮੋਰਾਂ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇਸ ਵਿਚ ਇੱਕ ਏਕੇ 56, ਇੱਕ ਮੈਗਜ਼ੀਨ, ਪੰਜ ਕਾਰਤੂਸ, ਇੱਕ ਏਕੇ 47 ਰਾਇਫਲ, ਇੱਕ ਮੈਗਜ਼ੀਨ, 9 ਕਾਰਤੂਸ, ਪਵਾਇੰਟ 303 ਦੀ ਗੰਨ ਅਤੇ ਇੱਕ ਪਵਾਇੰਟ 30 ਦੀ ਚੀਨ ਦੀ ਬਣੀ ਪਿਸਤੌਲ ਸ਼ਾਮਲ ਹੈ। ਅਟਾਰੀ ਸੈਕਟਰ ਦੇ ਅਧੀਨ ਆਉਂਦੇ ਥਾਣਾ ਘਰਿੰਡਾ ਨੇ ਮਾਮਲਾ ਦਰਜ ਕਰਕੇ ਵਿਅਕਤੀ ਨੂੰ ਪੁਛਗਿੱਛ ਦੇ ਲਈ ਹਿਰਾਸਤ ਵਿਚ ਲਿਆ। ਹਥਿਆਰ ਕੰਡਿਆਲੀ ਤਾਰ ਦੇ ਪਾਰ ਖੱਡਾ ਪੁੱਟ ਕੇ ਲੁਕਾਏ ਗਏ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਸਕਰਾਂ ਨੇ ਪੁਲ ਮੋਰਾਂ ਵਿਚ ਲੱਗੀ ਕੰਡਿਆਲੀ ਤਾਰ ਦੇ ਕੋਲ ਪਾਕਿਸਤਾਨ ਤੋਂ ਆਏ ਹਥਿਆਰਾਂ ਦੀ ਖੇਪ ਤਸਕਰਾਂ ਨੇ ਲੁਕਾ ਰੱਖੀ ਹੈ। ਤਸਕਰ ਇਸ ਖੇਪ ਨੂੰ ਉਥੋਂ ਕੱਢਣ ਦੀ ਤਾਕ ਵਿਚ ਹਨ। ਦਿਹਾਤੀ ਪੁਲਿਸ ਨੇ ਬੀਐਸਐਫ ਨੂੰ ਇਸ ਬਾਰੇ ਸੂਚਨਾ ਦਿੱਤੀ। ਬੀਐਸਐਫ ਤੇ ਪੁਲਿਸ ਨੇ ਅਪਰੇਸ਼ਨ ਸ਼ੁਰੂ ਕਰਕੇ ਜ਼ਖੀਰਾ ਬਰਾਮਦ ਕੀਤਾ। ਹੁਣ ਤੱਕ ਇਸ ਮਾਮਲੇ ਵਿਚ ਬੀਐਸਐਫ ਤੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਇਹ ਹਥਿਆਰ ਕਿੱਥੇ ਸਪਲਾਈ ਹੋਣੇ ਸੀ ਜਾਂਚ ਕੀਤੀ ਜਾ ਰਹੀ ਹੈ।

Video Ad
Video Ad