Home ਤਾਜ਼ਾ ਖਬਰਾਂ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ, 5 ਜਵਾਨ ਸ਼ਹੀਦ, 3 ਨਕਸਲੀ ਢੇਰ

ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ, 5 ਜਵਾਨ ਸ਼ਹੀਦ, 3 ਨਕਸਲੀ ਢੇਰ

0
ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ, 5 ਜਵਾਨ ਸ਼ਹੀਦ, 3 ਨਕਸਲੀ ਢੇਰ

ਬੀਜਾਪੁਰ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਛੱਤੀਸਗੜ੍ਹ ਦੇ ਬੀਜਾਪੁਰ ‘ਚ ਸਨਿੱਚਰਵਾਰ ਨੂੰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ‘ਚ 5 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ‘ਚ 4 ਸੀਆਰਪੀਐਫ਼ ਅਤੇ 1 ਡੀਆਰਜੀ ਜਵਾਨ ਸ਼ਾਮਲ ਹੈ। 3 ਨਕਸਲੀਆਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਇਨ੍ਹਾਂ ‘ਚ ਇਕ ਔਰਤ ਵੀ ਹੈ। ਇਹ ਮੁਕਾਬਲਾ ਤਰੈਮ ਥਾਣਾ ਖੇਤਰ ਦੇ ਜੰਗਲਾਂ ‘ਚ ਹੋਇਆ। ਸੁਰੱਖਿਆ ਬਲਾਂ ਦੇ 10 ਜਵਾਨ ਵੀ ਮੁਕਾਬਲੇ ‘ਚ ਜ਼ਖ਼ਮੀ ਹੋਏ ਹਨ।

ਐਸ.ਪੀ. ਕਮਲ ਲੋਚਨ ਕਸ਼ਯਪ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਇਹ ਮੁਕਾਬਲਾ ਝੀਰਮ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਹਿਡਮਾ ਦੇ ਪਿੰਡ ‘ਚ ਹੋਇਆ। ਹਮਲਾ ਕਰਨ ਵਾਲੇ ਨਕਸਲੀ ਉਸੇ ਦੀ ਟੀਮ ਦੇ ਮੈਂਬਰ ਸਨ। ਕਾਫ਼ੀ ਸਮੇਂ ਤੋਂ ਪਿੰਡ ‘ਚ ਨਕਸਲੀਆਂ ਦਾ ਜਮਾਵੜਾ ਲੱਗ ਰਿਹਾ ਸੀ। ਇਸ ਦੀ ਸੂਚਨਾ ਮਿਲਣ ‘ਤੇ ਜਵਾਨ ਕਾਰਵਾਈ ਲਈ ਪਹੁੰਚੇ ਸਨ।

ਲਗਭਗ 4 ਤੋਂ 5 ਘੰਟੇ ਚੱਲਿਆ ਇਹ ਮੁਕਾਬਲਾ ਸ਼ਾਮ 5 ਵਜੇ ਖ਼ਤਮ ਹੋਇਆ। ਇਸ ਤੋਂ ਬਾਅਦ ਬੈਕਅਪ ਲਈ ਵਾਧੂ ਫ਼ੋਰਸ ਭੇਜੀ ਗਈ। ਇਸ ਦੇ ਨਾਲ ਹੀ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਫ਼ੌਜੀਆਂ ਨੂੰ ਬਚਾਉਣ ਲਈ ਹੈਲੀਕਾਪਟਰ ਵੀ ਭੇਜੇ ਗਏ ਸਨ। ਸ਼ਹੀਦ ਹੋਏ ਜਵਾਨਾਂ ਦਾ ਪੋਸਟਮਾਰਟਮ ਐਤਵਾਰ ਨੂੰ ਹੋਵੇਗਾ।

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ‘ਚ 10 ਦਿਨ ਦੇ ਅੰਦਰ ਇਹ ਦੂਜਾ ਨਕਸਲੀ ਹਮਲਾ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਇਸ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਇਹ ਹਮਲਾ ਨਕਸਲੀਆਂ ਵੱਲੋਂ ਨਾਰਾਇਣਪੁਰ ‘ਚ ਆਈਈਡੀ ਧਮਾਕੇ ਰਾਹੀਂ ਕੀਤਾ ਗਿਆ ਸੀ। ਸੀਆਰਪੀਐਫ, ਡੀਆਰਜੀ, ਜ਼ਿਲ੍ਹਾ ਪੁਲਿਸ ਬਲ ਅਤੇ ਕੋਬਰਾ ਬਟਾਲੀਅਨ ਦੇ ਜਵਾਨ ਸਾਂਝੇ ਤੌਰ ‘ਤੇ ਤਲਾਸ਼ੀ ਲਈ ਗਏ ਸਨ। ਇਸ ਦੌਰਾਨ ਦੁਪਹਿਰ ਨੂੰ ਸਿਲਗਰ ਦੇ ਜੰਗਲ ‘ਚ ਨਕਸਲੀਆਂ ਨੇ ਹਮਲਾ ਕਰ ਦਿੱਤਾ ਸੀ। ਨਕਲੀਆਂ ਨੇ ਡੀਆਰਜੀ ਜਵਾਨਾਂ ਨਾਲ ਭਰੀ ਬੱਸ ‘ਚ ਧਮਾਕਾ ਕਰ ਦਿੱਤਾ। ਇਹ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਸਨ, ਜਦਕਿ 14 ਜ਼ਖ਼ਮੀ ਹੋਏ ਸਨ।