Home ਅਮਰੀਕਾ ਬੀ ਬੀ ਸੀ ਦੇ ‘ਬਿੱਗ ਡਿਬੇਟ’ ਸਿੱਧੇ ਪ੍ਰਸਾਰਣ ਦੌਰਾਨ ਹੋਇਆ ਹੰਗਾਮਾ

ਬੀ ਬੀ ਸੀ ਦੇ ‘ਬਿੱਗ ਡਿਬੇਟ’ ਸਿੱਧੇ ਪ੍ਰਸਾਰਣ ਦੌਰਾਨ ਹੋਇਆ ਹੰਗਾਮਾ

0
ਬੀ ਬੀ ਸੀ ਦੇ ‘ਬਿੱਗ ਡਿਬੇਟ’ ਸਿੱਧੇ ਪ੍ਰਸਾਰਣ ਦੌਰਾਨ ਹੋਇਆ ਹੰਗਾਮਾ

* ਇਕ ਫੋਨ ਕਰਨ ਵਾਲੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਬਾਰੇ ਬੋਲੇ ਅਪਸ਼ਬਦ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਬੀ ਬੀ ਸੀ ਦੇ ਇਕ ਸਿੱਧੇ ਪ੍ਰਸਾਰਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਬਾਰੇ ਇਕ ਫੋਨ ਕਰਨ ਵਾਲੇ ਵੱਲੋਂ ਅਪਮਾਨਜ਼ਨਕ ਸ਼ਬਦ ਵਰਤੇ ਜਾਣ ਕਾਰਨ ਭਾਰਤੀਆਂ ਵਿਚ ਗੁੱਸਾ ਤੇ ਨਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ ਹਾਲਾਂ ਕਿ ਬੀ ਬੀ ਸੀ ਨੇ ਪ੍ਰੋਗਰਾਮ ਤੋਂ ਬਾਅਦ ਮੁਆਫੀ ਵੀ ਮੰਗੀ ਹੈ ਤੇ ਪ੍ਰੋਗਰਾਮ ਦੀ ਰਿਕਾਰਡਿੰਗ ਵਿਚੋਂ ਅਪਮਾਨਜ਼ਨਕ ਟਿਪਣੀ ਹਟਾ ਦਿੱਤੀ ਗਈ ਹੈ। ਇਹ ਘਟਨਾ ਬੀ ਬੀ ਸੀ ਏਸ਼ੀਅਨ ਨੈੱਟਵਰਕ ‘ਤੇ ‘ਬਿੱਗ ਡਿਬੇਟ’ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦੌਰਾਨ ਵਾਪਰੀ। ਵਿਚਾਰ ਵਟਾਂਦਰਾ ਸਿੱਖਾਂ ਤੇ ਭਾਰਤੀਆਂ ਨਾਲ ਯੂ ਕੇ ਵਿਚ ਹੁੰਦੇ ਨਸਲੀ ਭੇਦਭਾਵ ਉਪਰ ਕੇਂਦ੍ਰਿਤ ਸੀ। ਮੇਜਬਾਨ ਪ੍ਰੀਆ ਰਾਏ ਤੇ ਸਿੱਖ ਵਕੀਲ ਹਰਜਾਪ ਭੰਗਾਲ ਵੱਲੋਂ ਪ੍ਰਸਿੱਧ ‘ਸੋਪ ਓਪੇਰਾ’ ਦੀ ‘ਈਸਟਐਂਡਰਜ’ ਦੀ ਕਹਾਣੀ ਵਿਚੋਂ ਕੁਝ ਅੰਸ਼ਾਂ ਉਪਰ ਵਿਚਾਰ ਕੀਤਾ ਜਾ ਰਿਹਾ ਸੀ ਜਿਨਾਂ ਵਿਚ ਇਕ ਸਿੱਖ ਕਿਰਦਾਰ ਦੀ ਦਸਤਾਰ ਨੂੰ ‘ਤਾਜ’ ਵਜੋਂ ਵਿਖਾਇਆ ਗਿਆ ਹੈ। ਜਦੋਂ ਪ੍ਰੋਗਰਾਮ ਨੂੰ ਵਿਚਾਰ ਵਟਾਂਦਰੇ ਲਈ ਆਮ ਲੋਕਾਂ ਦੇ ਫੋਨ ਸੁਣਨ ਲਈ ਖੋਲਿਆ ਗਿਆ ਤਾਂ ਗੱਲਬਾਤ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਵੱਲ ਮੁੜ ਗਈ। ਇਕ ਫੋਨ ਕਰਨ ਵਾਲੇ ਨੇ ਆਪਣਾ ਨਾਂ ਸਿਮਨ ਦੱਸਿਆ ਤੇ ਉਸ ਨੇ ਗੁੱਸੇ ਵਿਚ ਕੁਝ ਸ਼ਬਦ ਕਹੇ। ਜਦੋਂ ਮੇਜ਼ਬਾਨ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਮੋਦੀ ਦੀ ਮਾਂ ਬਾਰੇ ਅਪਮਾਨਜ਼ਨਕ ਸ਼ਬਦਾਂ ਦੀ ਵਰਤੋਂ ਕੀਤੀ। ਇਸ ਘਟਨਾ ਕਾਰਨ ਭਾਰਤੀ ਭੜਕ ਉਠੇ ਤੇ ਕੁਝ ਨੇ ਬੀ ਬੀ ਸੀ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ। ਇਸ ਰੋਹ ਤੋਂ ਬਾਅਦ ਬੀ ਬੀ ਸੀ ਨੇ ਤਿੰਨ ਘੰਟਿਆਂ ਦੇ ਪ੍ਰੋਗਰਾਮ ਵਿਚੋਂ ਅਪਸ਼ਬਦ ਹਟਾ ਦਿੱਤੇ ਤੇ ਰਾਏ ਨੇ ਇਸ ਲਈ ਮੁਆਫੀ ਵੀ ਮੰਗੀ ਹੈ। ਰਾਏ ਨੇ ਕਿਹਾ ਹੈ ਕਿ ‘ਇਹ ਇਕ ਸਿੱਧਾ ਪ੍ਰਸਾਰਣ ਪ੍ਰੋਗਰਾਮ ਹੈ, ਅਸੀਂ ਅਕਸਰ ਵਿਵਾਦਤ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕਰਦੇ ਹਾਂ। ਅਸੀਂ ਸਰੋਤੇ ਵੱਲੋਂ ਵਰਤੀ ਗਈ ਇਤਰਾਜਯੋਗ ਭਾਸ਼ਾ ਲਈ ਮੁਆਫੀ ਮੰਗਦੇ ਹਾਂ। ਇਸ ਤਰਾਂ ਦੀ ਭਾਸ਼ਾ ਵਰਤਣ ਦਾ ਕੋਈ ਕਾਰਨ ਨਹੀਂ ਸੀ’