Home ਤਾਜ਼ਾ ਖਬਰਾਂ ਬੈਂਕ ਵਿਚੋਂ 22 ਲੱਖ ਲੁੱਟਣ ਵਾਲੇ ਦੋਵੇਂ ਮੁਲਜ਼ਮ ਕਾਬੂ

ਬੈਂਕ ਵਿਚੋਂ 22 ਲੱਖ ਲੁੱਟਣ ਵਾਲੇ ਦੋਵੇਂ ਮੁਲਜ਼ਮ ਕਾਬੂ

0
ਬੈਂਕ ਵਿਚੋਂ 22 ਲੱਖ ਲੁੱਟਣ ਵਾਲੇ ਦੋਵੇਂ ਮੁਲਜ਼ਮ ਕਾਬੂ

ਅੰਮ੍ਰਿਤਸਰ, 20 ਫ਼ਰਵਰੀ, ਹ.ਬ. : ਅੰਮ੍ਰਿਤਸਰ ’ਚ ਬੈਂਕ ਡਕੈਤੀ ਦਾ ਮਾਮਲਾ ਪੁਲਿਸ ਨੇ 4 ਦਿਨਾਂ ’ਚ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਪੂਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ। ਜਲਦ ਹੀ ਪੁਲਿਸ ਕਮਿਸ਼ਨਰ ਸਾਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ। ਦੱਸਣਯੋਗ ਹੈ ਕਿ 16 ਫਰਵਰੀ ਨੂੰ ਦੁਪਹਿਰ 12:09 ਵਜੇ ਦੇ ਕਰੀਬ ਐਕਟਿਵਾ ’ਤੇ ਆਏ ਦੋ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਕੈਂਟ ਬ੍ਰਾਂਚ ਰਾਣੀ ਕਾ ’ਚ ਬੰਦੂਕ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਿੱਚ ਲੁਟੇਰੇ ਕਰੀਬ 22 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ। ਉਸੇ ਦਿਨ ਪੁਲਿਸ ਨੇ ਬਿਨਾਂ ਮਾਸਕ ਦੇ ਇੱਕ ਲੁਟੇਰੇ ਦੀ ਤਸਵੀਰ ਵੀ ਹਾਸਲ ਕੀਤੀ ਸੀ। ਉਦੋਂ ਤੋਂ 10 ਟੀਮਾਂ ਇਸ ਕੇਸ ਨੂੰ ਸੁਲਝਾਉਣ ਵਿੱਚ ਲੱਗੀਆਂ ਹੋਈਆਂ ਸਨ।