Home ਕਾਰੋਬਾਰ ਬੌਨੀ ਕਰੌਂਬੀ ਵੱਲੋਂ ਪ੍ਰੀਮੀਅਰ ਡਗ ਫੋਰਡ ਨੂੰ ਟੱਕਰ ਦੇਣ ਦਾ ਫੈਸਲਾ

ਬੌਨੀ ਕਰੌਂਬੀ ਵੱਲੋਂ ਪ੍ਰੀਮੀਅਰ ਡਗ ਫੋਰਡ ਨੂੰ ਟੱਕਰ ਦੇਣ ਦਾ ਫੈਸਲਾ

0

ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦੀ ਤਿਆਰੀ ਸ਼ੁਰੂ

ਮਿਸੀਸਾਗਾ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਸਿਆਸਤਦਾਨ ਕਦੋਂ ਆਪਣੇ ਦਾਅਵੇ ਤੋਂ ਮੁਕਰ ਜਾਣ, ਇਸ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੀ ਨਹੀਂ ਤਕਰੀਬਨ ਨਾਮੁਮਕਿਨ ਹੈ। ਜੀ ਹਾਂ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ’ਤੇ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ ਜਿਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਪੁਰਜ਼ੋਰ ਆਵਾਜ਼ ਵਿਚ ਉਨਟਾਰੀਓ ਦੀ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਅਤੇ ਹੁਣ ਉਸੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਪੀ.ਸੀ. ਪਾਰਟੀ ਵਾਲਿਆਂ ਨੂੰ ਮੁੜ ਹੱਥਾਂ-ਪੈਰਾਂ ਦੀ ਪੈ ਗਈ ਜੋ ਬੌਨੀ ਕਰੌਂਬੀ ਨੂੰ ਖ਼ਤਰਾ ਮੰਨਦੇ ਹਨ।