ਬ੍ਰਿਟੇਨ, ਜਰਮਨੀ ਸਣੇ ਯੂਰਪ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਦੇ ਵਿਰੋਧ ਵਿਚ ਹੋਣ ਲੱਗੇ ਪ੍ਰਦਰਸ਼ਨ, 33 ਗ੍ਰਿਫਤਾਰ

ਲੰਡਨ, 22 ਮਾਰਚ, ਹ.ਬ. : ਲੰਡਨ ਵਿਚ ਲੌਕਡਾਊਨ ਦੇ ਵਿਰੋਧ ਵਿਚ ਦਸ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਜਰਮਨੀ, ਨੀਦਰਲੈਂਡ, ਆਸਟਰੀਆ, ਬੁਲਗਾਰੀਆ, ਸਵਿਟਜ਼ਰਲੈਂਡ, ਰੋਮਾਨੀਆ, ਸਰਬੀਆ, ਪੋਲੈਂਡ, ਫਰਾਂਸ ਅਤੇ ਬ੍ਰਿਟੇਨ ਵਿਚ ਲੌਕਡਾਊਨ ਅਤੇ ਸਥਾਨਕ ਸਮੱਸਿਆਵਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਣ ਲੱਗੇ ਹਨ। ਸੈਂਟਰਲ ਲੰਡਨ ਵਿਚ ਹੋਏ ਪ੍ਰਦਰਸ਼ਨ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚ ਹੱਥੋਪਾਈ ਵੀ ਹੋਈ। ਪੁਲਿਸ ਨੇ ਕਿਹਾ ਕਿ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ। ਲੋਕ ਨਾਅਰੇ ਲਿਖੇ ਪੋਸਟਰ ਲੈ ਕੇ ਲੌਕਡਾਊਨ ਦਾ ਵਿਰੋਧ ਕਰ ਰਹੇ ਹਨ। ਲੌਕਡਾਊਨ ਦੇ ਤਹਿਤ 29 ਮਾਰਚ ਤੱਕ ਬਾਹਰ ਨਿਕਲਣ ਸਣੇ ਵਿਭਿੰਨ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ।
ਸਰਕਾਰ ਨੇ 21 ਜੂਨ ਤੋਂ ਸਾਰੀ ਪਾਬੰਦੀਆਂ ਹਟਾਉਣ ਲਈ ਕਿਹਾ ਹੈ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਲੋਕਡਾਊਨ ਦੇ ਕਾਰਨ ਸਾਡੇ ਸਾਹਮਣ ਰੋਜ਼ਗਾਰ ਸਣੇ ਤਰ੍ਹਾਂ ਤਰ੍ਹਾਂ ਦ ਸੰਕਟ ਪੈਦਾ ਹੋ ਗਏ ਹਨ। ਸਾਨੂੰ ਲੌਕਡਾਊਨ ਤੋਂ ਆਜ਼ਾਦੀ ਚਾਹੀਦੀ। ਹਾਲਾਂਕਿ ਤੇਜ਼ ਵੈਕਸੀਨੇਸ਼ਨ ਅਤੇ ਲੌਕਡਾਊਨ ਦੇ ਕਾਰਨ ਬ੍ਰਿਟੇਨ ਵਿਚ ਪਿਛਲੇ ਦੋ ਮਹੀਨੇ ਵਿਚ ਕੋਰੋਨਾ ਦੇ ਨਵੇਂ ਕੇਸ 12 ਗੁਣਾ ਤੋਂ ਜ਼ਿਆਦਾ ਘੱਟ ਗਏ ਹਨ। ਮੌਤਾਂ ਵੀ ਤੇਜ਼ੀ ਨਾਲ ਘਟੀਆਂ ਹਨ।
ਬਰਾਜ਼ੀਲ ਵਿਚ ਬੀਤੇ ਹਫਤੇ 5.35 ਲੱਖ ਤੋਂ ਜ਼ਿਆਦਾ ਨਵੇਂ ਮਰੀਜ਼ ਮਿਲੇ ਹਨ ਤੇ 17 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਸੈਂਟਰਲ ਜਰਮਨੀ ਦੇ ਕਾਸੇਲ ਸ਼ਹਿਰ ਵਿਚ 20 ਹਜ਼ਾਰ ਤੋਂ ਜ਼ਿਆਾਦਾ ਲੋਕਾਂ ਨੇ ਪਾਬੰਦੀਆਂ ਖ਼ਿਲਾਫ਼ ਲੌਕਡਾਊਨ ਪ੍ਰੋਟੈਸਟ ਕੀਤਾ। ਪੋਲੈਂਡ ਵਿਚ ਆਂਸਿਕ ਲੌਕਡਾਊਨ ਕਾਰਨ ਲੋਕਾਂ ਨੇ ਵਿਰੋਧ ਵਿਚ ਰਾਜਥਾਨ ਵਾਰਸਾ ਵਿਚ ਮਾਰਚ ਫਾਰ ਫਰੀਡਮ ਸ਼ੁਰੁ ਕਰ ਦਿੱਤਾ। ਐਤਵਾਰ ਨੂੰ Îਇੱਥੇ 26 ਹਜ਼ਾਰ ਤੋਂ ਜ਼ਿਆਦਾ ਮਰੀਜ਼ ਪਾਏ ਗਏ।

Video Ad
Video Ad