Home ਤਾਜ਼ਾ ਖਬਰਾਂ ਬ੍ਰਿਟੇਨ ਨੇ ਪਾਕਿਸਤਾਨ ਸਮੇਤ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾਈ

ਬ੍ਰਿਟੇਨ ਨੇ ਪਾਕਿਸਤਾਨ ਸਮੇਤ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾਈ

0
ਬ੍ਰਿਟੇਨ ਨੇ ਪਾਕਿਸਤਾਨ ਸਮੇਤ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾਈ

ਲੰਦਨ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਫਿਰ ਤੋਂ ਪੂਰੀ ਦੁਨੀਆਂ ਨੂੰ ਆਪਣੀ ਲਪੇਟ ‘ਚ ਲੈ ਰਹੀ ਹੈ। ਇਸ ਦੀ ਦੂਜੀ ਲਹਿਰ ਦੀ ਜ਼ਿਆਦਾਤਰ ਦੇਸ਼ਾਂ ‘ਚ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਪਾਬੰਦੀਆਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਬ੍ਰਿਟੇਨ ਨੇ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 9 ਅਪ੍ਰੈਲ ਤੋਂ ਲਾਗੂ ਹੋਵੇਗੀ। ਬ੍ਰਿਟੇਨ ਨੇ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਇਹ ਫ਼ੈਸਲਾ ਲਿਆ ਹੈ।

ਪਾਕਿਸਤਾਨ ਤੋਂ ਇਲਾਵਾ ਬੰਗਲਾਦੇਸ਼, ਕੀਨੀਆ ਤੇ ਫ਼ਿਲੀਪੀਨਜ਼ ਨੂੰ ਵੀ ਬ੍ਰਿਟੇਨ ਨੇ ਰੈੱਡ ਲਿਸਟ ‘ਚ ਸ਼ਾਮਲ ਕੀਤਾ ਹੈ। ਹਾਲਾਂਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਬ੍ਰਿਟਿਸ਼ ਜਾਂ ਆਇਰਿਸ਼ ਮੂਲ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਨਹੀਂ ਹੋਵੇਗੀ, ਪਰ ਉਨ੍ਹਾਂ ਨੂੰ 10 ਦਿਨਾਂ ਲਈ ਕੁਆਰੰਟੀਨ ‘ਚ ਰਹਿਣਾ ਹੋਵੇਗਾ। ਪਾਕਿਸਤਾਨ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸ਼ਚਨ ਟਰਨਰ ਨੇ ਵੀਡੀਓ ਟਵਿੱਟਰ ‘ਤੇ ਸਾਂਝੇ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਕੁਆਰੰਟੀਨ ਦੌਰਾਨ ਦੋ ਵਾਰ ਕੋਰੋਨਾ ਟੈਸਟ ਕੀਤਾ ਜਾਵੇਗਾ।

ਇਸ ਸੂਚੀ ‘ਚ ਸ਼ਾਮਲ ਹੋਰ ਦੇਸ਼ਾਂ ‘ਚ ਅੰਗੋਲਾ, ਅਰਜਨਟੀਨਾ, ਬੋਲੀਵੀਆ, ਬੋਤਸਵਾਨਾ, ਬ੍ਰਾਜ਼ੀਲ, ਬੁਰੂੰਡੀ, ਕੇਪ ਵਰਡੇ, ਚਿਲੀ, ਕੋਲੰਬੀਆ, ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ, ਇਕੂਏਟਰ, ਐਸੇਵਟਿਨੀ, ਇਥੋਪੀਆ, ਫ਼ਰੈਂਚ ਗੁਏਨਾ, ਗੁਆਨਾ, ਲੈਸੋਥੋ, ਮਲਾਵੀ, ਮੋਜ਼ਾਂਮਬਿਕ, ਨਾਮੀਬੀਆ, ਓਮਾਨ, ਪਨਾਮਾ, ਪੈਰਾਗੁਏ, ਪੇਰੂ, ਕਤਰ, ਰਵਾਂਡਾ, ਸੇਸ਼ੇਲਸ, ਸੋਮਾਲੀਆ, ਦੱਖਣੀ ਅਫ਼ਰੀਕਾ, ਸੂਰੀਨਾਮ, ਤਨਜ਼ਾਨੀਆ, ਸੰਯੁਕਤ ਅਰਬ ਅਮੀਰਾਤ, ਉਰੂਗਵੇ, ਵੈਨਜ਼ੂਏਲਾ, ਜ਼ੈਂਬੀਆ ਅਤੇ ਜ਼ਿੰਬਾਬਵੇ ਹਨ।