Home ਤਾਜ਼ਾ ਖਬਰਾਂ ਬੰਗਲਾਦੇਸ਼ : ਟਰੇਨ ਤੇ ਬੱਸ ਵਿਚ ਟੱਕਰ, 11 ਮੌਤਾਂ

ਬੰਗਲਾਦੇਸ਼ : ਟਰੇਨ ਤੇ ਬੱਸ ਵਿਚ ਟੱਕਰ, 11 ਮੌਤਾਂ

0
ਬੰਗਲਾਦੇਸ਼ : ਟਰੇਨ ਤੇ ਬੱਸ ਵਿਚ ਟੱਕਰ, 11 ਮੌਤਾਂ

ਢਾਕਾ, 1 ਅਗਸਤ, ਹ.ਬ. : ਬੰਗਲਾਦੇਸ਼ ਦੇ ਚਟਗਾਂਵ ਜ਼ਿਲੇ ’ਚ ਮਨੁੱਖ ਰਹਿਤ ਰੇਲਵੇ ਕਰਾਸਿੰਗ ’ਤੇ ਇਕ ਮਿੰਨੀ ਬੱਸ ਦੇ ਰੇਲ ਗੱਡੀ ਨਾਲ ਟਕਰਾ ਜਾਣ ਕਾਰਨ 7 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਇਹ ਘਟਨਾ ਮੀਰਸ਼ਰਾਈ ਉਪਜ਼ਿਲੇ ਵਿੱਚ ਵਾਪਰੀ, ਜਦੋਂ ਇੱਕ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਢਾਕਾ ਜਾ ਰਹੀ ਪ੍ਰੋਵਤੀ ਐਕਸਪ੍ਰੈਸ ਟਰੇਨ ਨਾਲ ਟਕਰਾ ਗਈ। ਮਰਨ ਵਾਲਿਆਂ ਵਿੱਚੋਂ ਸੱਤ ਇੱਕ ਹੀ ਉਮਰ ਦੇ ਵਿਦਿਆਰਥੀ ਸਨ, ਜਦਕਿ ਬਾਕੀ ਚਾਰ ਅਧਿਆਪਕ ਸਨ। ਪ੍ਰੋਵਤੀ ਐਕਸਪ੍ਰੈਸ ਰੇਲਗੱਡੀ ਨਾਲ ਟਕਰਾਉਣ ਤੋਂ ਬਾਅਦ ਮਾਈਕ੍ਰੋਬੱਸ ਨੂੰ ਰੇਲਵੇ ਟਰੈਕ ’ਤੇ ਕਈ ਸੌ ਮੀਟਰ ਘਸੀਟਿਆ। ਜ਼ਖਮੀਆਂ ਨੂੰ ਚਟਗਾਂਵ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।