ਬੰਗਲਾਦੇਸ਼ ਵਿਚ ਕਿਸ਼ਤੀ ਡੁੱਬਣ ਕਾਰਨ 24 ਮੌਤਾਂ

ਢਾਕਾ, 26 ਸਤੰਬਰ, ਹ.ਬ. : ਬੰਗਲਾਦੇਸ਼ ਵਿਚ ਐਤਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟ ਗਈ। ਪੰਚਗੜ੍ਹ ਜ਼ਿਲ੍ਹੇ ਦੇ ਕੋਰੋਟੋਆ ਨਦੀ ਵਿਚ ਹੋਏ ਇਸ ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ। ਜਦ ਕਿ 30 ਜਣੇ ਲਾਪਤਾ ਹਨ। ਜ਼ਿਆਦਾਤਰ ਯਾਤਰੀ ਦੁਰਗਾ ਦੂਜਾ ਤੋਂ ਇੱਕ ਦਿਨ ਪਹਿਲਾਂ ਮਹਾਲਿਆ ਉਤਸਵ ਮਨਾਉਣ ਲਈ ਇੱਥੇ ਦੇ ਪ੍ਰਸਿੱਧ ਬਿਦੇਸ਼ਰੀ ਮੰਦਰ ਜਾ ਰਹੇ ਸੀ। ਫਿਲਹਾਲ ਰੈਸਕਿਊ ਟੀਮ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਪੰਚਗੜ੍ਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਜੁਹੁਰੂਲ ਇਸਲਾਮ ਨੇ ਦੱਸਿਆ ਕਿ ਹੁਣ ਤੱਕ 60 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ। 10 ਤੋਂ ਜ਼ਿਆਦਾ ਜ਼ਖ਼ਮੀਆਂ ਨੂੰ ਇਲਾਜ ਲਈ ਬੋਡਾ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਬੋਡਾ ਥਾਣੇ ਦੇ ਸਬ ਇੰਸਪੈਕਟਰ ਸ਼ੌਕਤ ਨੇ ਦੱਸਿਆ ਕਿ ਨਦੀ ਤੋਂ 16 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ 3 ਬੱਚੇ ਅਤੇ 11 ਮਹਿਲਾਵਾਂ ਤੇ ਦੋ ਪੁਰਸ਼ ਹਨ। ਅੱਠ ਦੀ ਹਸਪਤਾਲ ਲੈ ਜਾਣ ਦੌਰਾਨ ਮੌਤ ਹੋ ਗਈ। ਇਨ੍ਹਾਂ ਵਿਚੋਂ ਪੰਜ ਬੱਚੇ ਇੱਕ ਮਹਿਲਾ ਅਤੇ ਦੋ ਪੁਰਸ਼ ਹਨ। ਸ਼ੌਕਤ ਨੇ ਦੱਸਿਆ ਕਿ ਕਿਸ਼ਤੀ ਓਲਿਆ ਘਾਟ ਤੋਂ ਦੁਪਹਿਰ ਕਰੀਬ ਡੇਢ ਵਜੇ ਬਿਦੇਸ਼ਰੀ ਹਿੰਦੂ ਮੰਦਰ ਵੱਲ ਜਾ ਰਹੀ ਸੀ। ਕਿਸ਼ਤੀ ਵਿਚ ਕਰੀਬ 100 ਲੋਕ ਸਵਾਰ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਯਾਤਰੀ ਮਹਾਲਿਆ ਉਤਸਵ ਮਨਾਉਣ ਮੰਦਰ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿਚ ਸਮਰਥਾ ਨਾਲੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ ਦੇ ਕਾਰਨ ਇਹ ਹਾਦਸਾ ਹੋਇਆ। ਬੰਗਲਾਦੇਸ਼ 230 ਨਦੀਆਂ ਨਾਲ ਘਿਰਿਆ ਹੋਇਆ। ਇੱਥੇ ਕਿਸ਼ਤੀ ਪਲਟਣ ਜਿਹੇ ਹਾਦਸੇ ਆਮ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸੁਰੱਖਿਆ ਦੀ ਅਣਗਹਿਲੀ ਕਾਰਨ ਹੁੰਦੇ ਹਨ।

Video Ad
Video Ad