Home ਤਾਜ਼ਾ ਖਬਰਾਂ ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹਮਲੇ ਨੂੰ ਲੈ ਕੇ ਭੜਕੀ ਤੁਲਸੀ ਗਬਾਰਡ

ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹਮਲੇ ਨੂੰ ਲੈ ਕੇ ਭੜਕੀ ਤੁਲਸੀ ਗਬਾਰਡ

0
ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹਮਲੇ ਨੂੰ ਲੈ ਕੇ ਭੜਕੀ ਤੁਲਸੀ ਗਬਾਰਡ

ਵਾਸ਼ਿੰਗਟਨ, 4 ਅਪ੍ਰੈਲ, ਹ.ਬ. : ਅਮਰੀਕਾ ਦੀ ਹਿੰਦੂ ਅਤੇ ਹੇਠਲੇ ਸਦਨ ਵਿਚ ਸਾਂਸਦ ਰਹੀ ਤੁਲਸੀ ਗਬਾਰਡ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਘੱਟ ਗਿਣਤੀਆਂ ਨੂੰ 1971 ਤੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਦੇ ਖ਼ਿਲਾਫ਼ ਹਿੰਸਾ ਦੀ ਘਟਨਾਵਾਂ ਦੀ Îਨਿੰਦਾ ਕਰਦੇ ਹੋਏ ਕਿਹਾ ਕਿ ਪੂਰੀ ਦੁਨੀਆ ਨੂੰ ਜੇਹਾਦੀ ਕੱਟੜਪੱਥੀ ਵਿਚਾਰਧਾਰਾ ਦਾ ਸਾਹਮਣਾ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ।
ਦੱਸ ਦੇਈਏ ਕਿ ਬੰਗਲਾਦੇਸ਼ ਵਿਚ ਸੁਨਾਮਗੰਚ ਦੇ ਸ਼ੱਲਾ ਉਪ ਜ਼ਿਲ੍ਹਾ ਸਥਿਤ ਹਿੰਦੂਆਂ ਦੇ ਪਿੰਡ ਨੌਗਾਉਂ ਵਿਚ ਕੱਟੜਪੰਥੀਆਂ ਦੇ ਸਮਰਥਕ ਬੁਧਵਾਰ ਨੂੰ ਵੱਡੀ ਗਿਣਤੀ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ ਅਤੇ ਹਮਲਾ ਸ਼ੁਰੂ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਪਿੰਡ ਦੇ 70-80 ਘਰਾਂ ਵਿਚ ਭੰਨਤੋੜ ਕੀਤੀ ਗਈ ਸੀ। ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਪਿੰਡ ਦੇ ਨੌਜਵਾਨ ਨੇ ਬੰਗਬੰਧੂ ਸ਼ੇਖ ਮੁਜੀਬਰ ਰਹਿਮਾਨ ਦਾ ਬੁੱਤ ਲਾਉਣ ਦਾ ਵਿਰੋਧ ਕਰਨ ’ਤੇ ਮੌਲਾਨਾ ਦੇ ਭਾਸ਼ਣ ਦੀ ਆਲੋਚਨਾ ਕੀਤੀ ਸੀ।
ਦਰਅਸਲ ਹਿਫਾਜ਼ਤ ਏ ਇਸਲਾਮ ਦੇ ਕਟੜਪੰਥੀ ਗੁਟ ਦੇ ਸੰਯੁਕਤ ਸਕੱਤਰ ਮੌਲਾਨਾ ਮੁਫਤੀ ਮਾਮੂਨ ਉਲ ਹਕ ਅਤੇ ਗੁਟ ਦੇ ਮੈਂਬਰ ਅੱਲਾਮਾ ਜੁਨੈਦ ਦੇ ਭਾਸ਼ਣ ਦੀ ਆਲੋਚਨਾ ਤੋਂ ਨਰਾਜ਼ ਸੀ। ਹਿੰਦੂ ਨੌਜਵਾਨ ਨੇ ਫੇਸਬੁੱਕ ’ਤੇ ਸੋਮਵਾਰ ਨੂੰ ਇਸ ਭਾਸ਼ਣ ਦੀ ਨਿੰਦਾ ਕੀਤੀ ਜਿਸ ਦਾ ਵਿਰੋਧ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਸੀ।