Home ਭਾਰਤ ਬੰਗਲੁਰੂ ਤੋਂ ਜੈਪੁਰ ਆ ਰਹੇ ਜਹਾਜ਼ ‘ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਬੰਗਲੁਰੂ ਤੋਂ ਜੈਪੁਰ ਆ ਰਹੇ ਜਹਾਜ਼ ‘ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

0
ਬੰਗਲੁਰੂ ਤੋਂ ਜੈਪੁਰ ਆ ਰਹੇ ਜਹਾਜ਼ ‘ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਜੈਪੂਰ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਬੰਗਲੁਰੂ ਤੋਂ ਜੈਪੁਰ ਆ ਰਹੀ ਇੰਡੀਗੋ ਦੀ ਫ਼ਲਾਈਟ ‘ਚ ਬੁੱਧਵਾਰ ਸਵੇਰੇ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਫ਼ਲਾਈਟ ‘ਚ ਮੌਜੂਦ ਇਕ ਮਹਿਲਾ ਡਾਕਟਰ ਨੇ ਇੰਡੀਗੋ ਦੇ ਕਰੂ ਮੈਂਬਰਾਂ ਦੀ ਮਦਦ ਨਾਲ ਸਫ਼ਲ ਡਿਲੀਵਰੀ ਕਰਵਾਈ। ਫਿਲਹਾਲ ਔਰਤ ਤੇ ਬੱਚਾ ਦੋਵੇਂ ਸੁਰੱਖਿਆ ਹਨ।
ਏਅਰਲਾਈਨ ਅਨੁਸਾਰ ਇੰਡੀਗੋ ਦੀ ਉਡਾਨ ਨੰਬਰ 6E-469 ਬੁੱਧਵਾਰ ਸਵੇਰੇ 5:45 ਵਜੇ ਬੰਗਲੁਰੂ ਤੋਂ ਰਵਾਨਾ ਹੋਈ। ਇਹ 8 ਵਜੇ ਜੈਪੁਰ ਪਹੁੰਚਣੀ ਸੀ। ਲਲਿਤਾ ਨਾਮ ਦੀ ਇਕ ਔਰਤ ਸੀਟ ਨੰਬਰ-2 ਏ ‘ਤੇ ਬੈਠੀ ਸੀ। ਉਸ ਨੂੰ ਅਚਾਨਕ ਲੇਬਰ ਪੇਨ ਸ਼ੁਰੂ ਹੋ ਗਈ। ਜਹਾਜ਼ ਦੇ ਚਾਲਕ ਦਲ ਨੇ ਮਦਦ ਲਈ ਜਹਾਜ਼ ‘ਚ ਕਿਸੇ ਡਾਕਟਰ ਯਾਤਰੀ ਦੇ ਹੋਣ ਬਾਰੇ ਪੁੱਛਿਆ। ਖੁਸ਼ਕਿਸਮਤੀ ਨਾਲ ਇਸੇ ਉਡਾਣ ‘ਚ ਇਕ ਮਹਿਲਾ ਡਾਕਟਰ ਸੁਬਹਾਨਾ ਨਜ਼ੀਰ ਵੀ ਸਫ਼ਰ ਕਰ ਰਹੀ ਸੀ। ਡਾ. ਨਜ਼ੀਰ ਨੇ ਤੁਰੰਤ ਕਮਾਨ ਸੰਭਾਲ ਲਈ। ਇਸ ਦੌਰਾਨ ਚਾਲਕ ਦਲ ਦੇ ਮੈਂਬਰਾਂ ਨੇ ਜੈਪੁਰ ਏਅਰਪੋਰਟ ਅਥਾਰਟੀ ਨੂੰ ਵੀ ਜਾਣਕਾਰੀ ਦੇ ਦਿੱਤੀ। ਏਅਰਪੋਰਟ ਪ੍ਰਸ਼ਾਸਨ ਨੇ ਡਾਕਟਰ ਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਔਰਤ ਤੇ ਬੱਚੀ ਨੂੰ ਹਸਪਤਾਲ ਭੇਜਿਆ ਗਿਆ।
ਏਅਰ ਲਾਈਨਜ਼ ਨੇ ਡਾਕਟਰ ਦਾ ਧੰਨਵਾਦ ਕੀਤਾ
ਔਰਤ ਦੀ ਡਿਲੀਵਰੀ ਕਰਵਾਉਣ ਲਈ ਏਅਰਲਾਇਨਸ ਨੇ ਡਾ. ਨਜ਼ੀਰ ਨੂੰ ਸਨਮਾਨਿਤ ਕੀਤਾ। ਡਾ. ਨਜ਼ੀਰ ਨੂੰ ਏਅਰਲਾਈਨਸ ਵੱਲੋਂ ‘ਧੰਨਵਾਦ ਕਾਰਡ’ ਦਿੱਤਾ ਗਿਆ। ਇਸ ਦੇ ਨਾਲ ਹੀ ਮਾਂ ਅਤੇ ਨਵਜਾਤ ਬੱਚੀ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਉਡਾਣ ‘ਚ ਸਵਾਰ ਯਾਤਰੀਆਂ ਨੇ ਵੀ ਸਫ਼ਲ ਡਿਲੀਵਰੀ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਡਾਕਟਰ ਨੂੰ ਵਧਾਈ ਦਿੱਤੀ। ਬੱਚੇ ਦੇ ਜਨਮ ਤੋਂ ਬਾਅਦ ਉਡਾਣ ‘ਚ ਇਕ ਬਹੁਤ ਹੀ ਉਤਸਵ ਵਾਲਾ ਮਾਹੌਲ ਸੀ। ਸਾਰਿਆਂ ਦੇ ਚਿਹਰੇ ‘ਤੇ ਅਚਾਨਕ ਤਣਾਅ ਕੁਝ ਪਲਾਂ ਵਿਚ ਖੁਸ਼ੀ ‘ਚ ਬਦਲ ਗਿਆ।
ਅਕਤੂਬਰ ‘ਚ ਵੀ ਇਕ ਫਲਾਈਟ ‘ਚ ਬੱਚਾ ਪੈਦਾ ਹੋਇਆ ਸੀ
ਇਸ ਤੋਂ ਪਹਿਲਾਂ ਬੀਤੇ ਸਾਲ ਅਕਤੂਬਰ ‘ਚ ਇੰਡੀਗੋ ਏਅਰਲਾਈਨਸ ਦੀ ਇਕ ਉਡਾਣ ‘ਚ ਇਕ ਬੱਚੇ ਦੇ ਜਨਮ ਦੀ ਖ਼ਬਰ ਸਾਹਮਣੇ ਆਈ ਸੀ। ਉਸ ਦੌਰਾਨ ਉਡਾਣ ਦਿੱਲੀ ਤੋਂ ਬੰਗਲੁਰੂ ਜਾ ਰਹੀ ਸੀ। 8 ਸਾਲ ਪਹਿਲਾਂ ਵੀ ਜੈਪੂਰ ਦੀ ਇਸ ਫ਼ਲਾਈਟ ‘ਚ ਬੱਚੇ ਨੇ ਜਨਮ ਲਿਆ ਸੀ।