Home ਨਜ਼ਰੀਆ ਬੰਗਾਲ ‘ਚੋਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਾਂਗੇ, ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿਆਂਗੇ : ਅਮਿਤ ਸ਼ਾਹ

ਬੰਗਾਲ ‘ਚੋਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਾਂਗੇ, ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿਆਂਗੇ : ਅਮਿਤ ਸ਼ਾਹ

0
ਬੰਗਾਲ ‘ਚੋਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਾਂਗੇ, ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿਆਂਗੇ : ਅਮਿਤ ਸ਼ਾਹ

ਕੋਲਕਾਤਾ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਪੁਰੂਲਿਆ ‘ਚ ਚੋਣ ਰੈਲੀ ਦੌਰਾਨ ਟੀਐਮਸੀ ਮੁਖੀ ਮਮਤਾ ਬੈਨਰਜੀ ਅਤੇ ਖੱਬੇਪੱਖੀ ਪਾਰਟੀ ਉੱਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ, “ਦੀਦੀ ਜਾਂ ਕਮਿਊਨਿਸ਼ਟ ਰੁਜ਼ਗਾਰ ਨਹੀਂ ਦੇ ਸਕਦੇ। ਜੇ ਤੁਸੀਂ ਕੋਈ ਸਕੀਮ ਚਾਹੁੰਦੇ ਹੋ ਤਾਂ ਮੋਦੀ ਜੀ ਨੂੰ ਵੋਟ ਦਿਓ ਅਤੇ ਜੇ ਤੁਸੀਂ ਘੁਟਾਲਾ ਚਾਹੁੰਦੇ ਹੋ ਤਾਂ ਟੀਐਮਸੀ ਦੀ ਨਿਕੰਮੀ ਸਰਕਾਰ ਨੂੰ ਵੋਟ ਦਿਓ।”
ਅਮਿਤ ਸ਼ਾਹ ਨੇ ਕਿਹਾ, “ਦੀਦੀ ਕਿੰਨੀ ਦੇਰ ਤਕ ਸਾਨੂੰ ਰੋਕੇਗੀ, ਦੀਦੀ ਨੂੰ 2 ਮਈ ਨੂੰ ਹਟਾ ਦਿਓ, 3 ਮਈ ਤੋਂ ਜਿਉਂ ਹੀ ਭਾਜਪਾ ਦੀ ਸਰਕਾਰ ਬਣੇਗੀ, ਹਰੇਕ ਗਰੀਬ ਨੂੰ ਸਿਹਤ ਬੀਮਾ ਦੇ 5 ਲੱਖ ਰੁਪਏ ਮਿਲਣ ਜਾਣਗੇ। ਹਰੇਕ ਕਿਸਾਨ ਨੂੰ ਉਸ ਦੇ ਬੈਂਕ ਖਾਤੇ ‘ਚ 18000 ਰੁਪਏ ਭੇਜੇ ਜਾਣਗੇ। ਜੰਗਲਮਹਿਲ ਇਲਾਕੇ ਦੇ ਵਿਕਾਸ ਲਈ ਇਕ ਬੋਰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੰਗਲਮਹਿਲ ‘ਚ ਏਮਜ਼ ਬਣਾਇਆ ਜਾਵੇਗਾ। ਦੀਦੀ ਨੇ ਮਲੇਰੀਆ ਅਤੇ ਡੇਂਗੂ ਨਾਲ ਦੋਸਤੀ ਕੀਤੀ। ਬੰਗਾਲ ‘ਚੋਂ ਮਲੇਰੀਆ ਅਤੇ ਡੇਂਗੂ ਉਦੋਂ ਹੀ ਬਾਹਰ ਜਾਣਗੇ, ਜਦੋਂ ਦੀਦੀ ਜਾਵੇਗੀ।”
ਅਮਿਤ ਸ਼ਾਹ ਨੇ ਕਿਹਾ, “ਮੋਦੀ ਜੀ ਦੀ ਅਗਵਾਈ ‘ਚ ਭਾਜਪਾ ਸਰਕਾਰ ਕੱਟ ਮਨੀ ਹਟਾ ਸਕਦੀ ਹੈ। ਜੇ ਕੱਟ ਮਨੀ ਨੂੰ ਹਟਾਉਣਾ ਹੈ ਤਾਂ ਭਾਜਪਾ ਨੂੰ ਵੋਟ ਪਾਉਣੀ ਹੋਵੇਗੀ। ਆਦਿਵਾਸੀ ਤੇ ਕੁਰਮੀ ਔਰਤਾਂ ਨੂੰ 33 ਫ਼ੀਸਦੀ ਨੌਕਰੀਆਂ ‘ਚ ਰਾਖਵਾਂਕਰਨ ਮਿਲੇਗਾ। ਹਰ ਬਲਾਕ ‘ਚ ਏਕਲੱਵਿਆ ਮਾਡਲ ਸਕੂਲ ਬਣਾਏ ਜਾਣਗੇ। ਔਰਤਾਂ ਦੀ ਬੱਸ ‘ਚ ਕੋਈ ਟਿਕਟ ਨਹੀਂ ਲੱਗੇਗੀ।” ਉਨ੍ਹਾਂ ਕਿਹਾ ਕਿ ਦੀਦੀ ਦੀ ਸਰਕਾਰ ਬਦਲ ਦਿਓ, ਭਾਜਪਾ ਸਰਕਾਰ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢੇਗੀ। ਭਾਵੇਂ ਮਤੁਆ ਭਾਈਚਾਰਾ ਹੋਵੇ ਜਾਂ ਨਮੋਸੁਦਰ ਭਾਈਚਾਰਾ, ਸਾਰਿਆਂ ਨੂੰ ਭਾਜਪਾ ਸਰਕਾਰ ਨਾਗਰਿਕਤਾ ਦੇਵੇਗੀ। ਮੈਂ ਗਰੰਟੀ ਦਿੰਦਾ ਹਾਂ ਕਿ ਇਕ ਵੀ ਗੁੰਡਾ ਨਹੀਂ ਆਵੇਗਾ। ਕੋਈ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕੇਗਾ। ਦੀਦੀ ਦੇ ਗੁੰਡਿਆਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਚੋਣ ਕਮਿਸ਼ਨ ਨੇ ਹਰ ਬੂਥ ‘ਤੇ ਕੇਂਦਰੀ ਫ਼ੋਰਸ ਲਗਾਈ ਹੋਈ ਹੈ।”
ਅਮਿਤ ਸ਼ਾਹ ਨੇ ਕਿਹਾ, “ਦੀਦੀ ਦਾ ਇੰਨਾ ਅੱਤਵਾਦ ਹੈ ਕਿ ਤੁਸੀਂ ਇਸ ਗਰਮੀ ‘ਚ ਉਸ ਨੂੰ ਹਰਾਉਣ ਆਏ ਹੋ। ਦੀਦੀ ਪੁਰਲੀਆ ‘ਚ ਫਲੋਰਾਈਡ ਵਾਲਾ ਪਾਣੀ ਮੁਹੱਈਆ ਕਰਵਾਉਂਦੀ ਹੈ। ਇਕ ਵਾਰ ਜਦੋਂ ਤੁਸੀਂ ਦੀਦੀ ਨੂੰ ਬਾਹਰ ਕੱਢ ਦਿਓਗੇ ਤਾਂ ਭਾਜਪਾ 10 ਹਜ਼ਾਰ ਕਰੋੜ ਰੁਪਏ ਦੇ ਖਰਚੇ ਨਾਲ ਇਸ ਖੇਤਰ ‘ਚ ਸ਼ੁੱਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰੇਗੀ। ਪੁਰੂਲੀਆ ‘ਚ 5 ਫ਼ੀਸਦੀ ਤੋਂ ਵੀ ਘੱਟ ਘਰਾਂ ‘ਚ ਟੂਟੀ ਦਾ ਪਾਣੀ ਆਉਂਦਾ ਹੈ।”