ਬੰਗਾਲ ‘ਚ ਦੂਜੇ ਗੇੜ ਤਹਿਤ 30 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਭਲਕੇ

ਕੋਲਕਾਤਾ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ 1 ਅਪ੍ਰੈਲ ਨੂੰ ਦੂਜੇ ਗੇੜ ਦੀ ਵੋਟਿੰਗ ਹੋਵੇਗੀ। ਇਸ ‘ਚ 30 ਵਿਧਾਨ ਸਭਾ ਸੀਟਾਂ ‘ਤੇ ਵੋਟਾ ਪੈਣਗੀਆਂ। ਇਸ ‘ਚ ਪੱਛਮੀ ਤੇ ਪੂਰਬੀ ਮੇਦਨੀਪੁਰ ਦੀਆਂ 9-9 ਸੀਟਾਂ ਸ਼ਾਮਲ ਹਨ। ਇੱਕ ਦਰਜਨ ਸੀਟਾਂ ਹਾਈ ਪ੍ਰੋਫਾਈਲ ਹਨ। ਸਭ ਤੋਂ ਦਿਲਚਸਪ ਅਤੇ ਵੱਡੀ ਲੜਾਈ ਨੰਦੀਗ੍ਰਾਮ ਦੀ ਸੀਟ ‘ਤੇ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਸਭ ਤੋਂ ਭਰੋਸੇਮੰਦ ਸ਼ੁਭੇਂਦੁ ਅਧਿਕਾਰੀ ਆਹਮੋ-ਸਾਹਮਣੇ ਹਨ। ਇਸ ਤੋਂ ਬਾਅਦ ਦੂਜੀ ਹਾਈ ਪ੍ਰੋਫਾਈਲ ਸੀਟ ਖੜਗਪੁਰ ਸਦਰ ਹੈ, ਜਿੱਥੇ ਭਾਜਪਾ ਤੋਂ ਹੀਰਨ ਚੈਟਰਜੀ ਅਤੇ ਤ੍ਰਿਣਮੂਲ ਤੋਂ ਪ੍ਰਦੀਪ ਸਰਕਾਰ ਚੋਣ ਮੈਦਾਨ ‘ਚ ਹਨ।
ਉੱਥੇ ਹੀ ਡੇਬਰਾ ਸੀਟ ‘ਤੇ ਦੋ ਸਾਬਕਾ ਆਈਪੀਐਸ ਅਧਿਕਾਰੀ ਆਹਮੋ-ਸਾਹਮਣੇ ਹਨ। ਭਾਰਤੀ ਘੋਸ਼ ਭਾਜਪਾ ਅਤੇ ਹੁਮਾਯੂੰ ਕਬੀਰ ਤ੍ਰਿਣਮੂਲ ਤੋਂ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਕ੍ਰਿਕਟਰ ਅਸ਼ੋਕ ਡਿੰਡਾ ਵੀ ਮੋਯਾਨਾ ਸੀਟ ‘ਤੇ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਇੱਥੇ ਵੀ ਦੂਜੇ ਗੇੜ ‘ਚ ਵੋਟਿੰਗ ਹੋਣੀ ਹੈ। ਰਾਜ ਸਭਾ ਦੇ ਸੰਸਦ ਮੈਂਬਰ ਮਾਨਸ ਭੂਨੀਆ ਅਤੇ ਮਮਤਾ ਸਰਕਾਰ ‘ਚ ਮੰਤਰੀ ਸੋਮੇਨ ਮਹਾਪਾਤਰਾ ਦੀ ਕਿਸਮਤ ਦਾ ਫ਼ੈਸਲਾ ਵੀ ਇਸੇ ਗੇੜ ਦੀ ਵੋਟਿੰਗ ‘ਚ ਹੋਣਾ ਹੈ।
ਪੂਰਬੀ ਮੇਦਨੀਪੁਰ ਦਾ ਇਲਾਕਾ ਅਧਿਕਾਰੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਭਾਜਪਾ ਦੇ ਬੈਨਰ-ਪੋਸਟਰ ਹਰ ਥਾਂ ਨਜ਼ਰ ਆ ਰਹੇ ਹਨ। ਸ਼ੁਭੇਂਦੁ ਅਧਿਕਾਰੀ, ਪਿਤਾ ਸ਼ਿਸ਼ਿਰ ਅਧਿਕਾਰੀ ਅਤੇ ਉਨ੍ਹਾਂ ਦੇ ਭਰਾ ਦਿਵਯੇਂਦੂ ਅਧਿਕਾਰੀ ਇੱਥੇ ਮੋਰਚਾ ਸੰਭਾਲ ਰਹੇ ਹਨ। ਇੱਥੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਅਧਿਕਾਰੀ ਪਰਿਵਾਰ ਦੀ ਭਰੋਸੇਯੋਗਤਾ ਕਾਇਮ ਰਹੇਗੀ ਜਾਂ ਨਹੀਂ।
ਇੱਥੋਂ ਦੇ ਸਥਾਨਕ ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਸ਼ੁਭੇਂਦੂ ਦੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਪੁਰਾਣੇ ਭਾਜਪਾ ਕੈਡਰ ‘ਚ ਨਾਰਾਜ਼ਗੀ ਹੈ, ਦੂਜੇ ਪਾਸੇ ਸ਼ੁਭੇਂਦੁ ਤ੍ਰਿਣਮੂਲ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਸਥਿਤੀ ‘ਚ ਨਹੀਂ ਜਾਪ ਰਹੇ ਹਨ। ਭਾਜਪਾ ਇੱਥੇ ਕੁਝ ਸੀਟਾਂ ਜਿੱਤ ਸਕਦੀ ਹੈ, ਪਰ ਕਲੀਨ ਸਵੀਨ ਵਰਗੀ ਸਥਿਤੀ ਨਹੀਂ ਹੋਵੇਗੀ।

Video Ad
Video Ad