Home ਭਾਰਤ ਬੰਗਾਲ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਟੀਐਮਸੀ ਦੇ ‘ਗੁੰਡਿਆਂ’ ਨੂੰ ਚੁਣ-ਚੁਣ ਕੇ ਸਜ਼ਾ ਦਿਆਂਗੇ : ਯੋਗੀ ਆਦਿੱਤਿਆਨਾਥ

ਬੰਗਾਲ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਟੀਐਮਸੀ ਦੇ ‘ਗੁੰਡਿਆਂ’ ਨੂੰ ਚੁਣ-ਚੁਣ ਕੇ ਸਜ਼ਾ ਦਿਆਂਗੇ : ਯੋਗੀ ਆਦਿੱਤਿਆਨਾਥ

0
ਬੰਗਾਲ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਟੀਐਮਸੀ ਦੇ ‘ਗੁੰਡਿਆਂ’ ਨੂੰ ਚੁਣ-ਚੁਣ ਕੇ ਸਜ਼ਾ ਦਿਆਂਗੇ : ਯੋਗੀ ਆਦਿੱਤਿਆਨਾਥ

ਪੁਰੂਲੀਆ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਚੋਣ ਅਖਾੜਾ ਪੂਰਾ ਭਖਿਆ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਪੁਰੂਲਿਆ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਸਰਕਾਰ ‘ਤੇ ਸਖਤ ਹਮਲਾ ਬੋਲਿਆ। ਯੋਗੀ ਨੇ ਕਿਹਾ ਕਿ ਚੋਣ ਨਤੀਜੇ ਆਉਣ ‘ਚ ਸਿਰਫ਼ 45 ਦਿਨ ਬਾਕੀ ਹਨ। ਤ੍ਰਿਣਮੂਲ ਕਾਂਗਰਸ ਦੀ 2 ਮਈ ਨੂੰ ਵਿਦਾਈ ਹੋਣ ਜਾ ਰਹੀ ਹੈ।
ਟੀਐਮਸੀ ਵਰਕਰਾਂ ‘ਤੇ ਹਿੰਸਾ ਫ਼ੈਲਾਉਣ ਦਾ ਦੋਸ਼ ਲਾਉਂਦਿਆਂ ਯੋਗੀ ਨੇ ਕਿਹਾ, “ਪੱਛਮ ਬੰਗਾਲ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਚੁਣ-ਚੁਣ ਕੇ ਸਜ਼ਾ ਦਿੱਤੀ ਜਾਵੇਗੀ। ਵੋਟ ਬੈਂਕ ਦੀ ਰਾਜਨੀਤੀ ਲਈ ਮਮਤਾ ਸਰਕਾਰ ਗਰੀਬਾਂ ਨੂੰ ਕੇਂਦਰੀ ਯੋਜਨਾਵਾਂ ਦੇ ਲਾਭਾਂ ਤੋਂ ਵਾਂਝਾ ਰੱਖਦੀ ਹੈ।”
ਲੋਕਾਂ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ, “ਬੰਗਾਲ ਪਰਿਵਰਤਨ ਦੀ ਧਰਤੀ ਰਹੀ ਹੈ। ਇਸ ਧਰਤੀ ਨੇ ਸਵਾਮੀ ਰਾਮਕ੍ਰਿਸ਼ਨ ਪਰਮਹੰਸ, ਰਬਿੰਦਰਨਾਥ ਟੈਗੋਰ, ਸਵਾਮੀ ਵਿਵੇਕਾਨੰਦ ਅਤੇ ਸੁਭਾਸ਼ ਚੰਦਰ ਬੋਸ ਵਰਗੇ ਰਤਨ ਦਿੱਤੇ ਹਨ। ਪੱਛਮੀ ਬੰਗਾਲ ਦੀ ਧਰਤੀ ਸਭਿਆਚਾਰਕ ਤੇ ਇਤਿਹਾਸਕ ਅੰਦੋਲਨ ਦੀ ਗਵਾਹੀ ਦਿੰਦੀ ਰਹੀ ਹੈ। ਇਹ ਉਹ ਥਾਂ ਹੈ ਜਿੱਥੇ ਰਾਸ਼ਟਰੀ ਗਾਨ ਤੇ ਰਾਸ਼ਟਰੀ ਗੀਤ ਨਿਕਲੇ। ਪਰਿਵਰਤਨ ਸ਼ੁਰੂ ਹੋ ਗਿਆ ਹੈ। ਮਮਤਾ ਦੀਦੀ ਕਿਸੇ ਸਮੇਂ ‘ਜੈ ਸ੍ਰੀ ਰਾਮ’ ਦੇ ਨਾਅਰੇ ਤੋਂ ਚਿੜ੍ਹਦੀ ਸੀ, ਪਰ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਲੋਕਾਂ ਨੂੰ ਇਸ ਨਾਅਰੇ ਨਾਲ ਵਧਾਈ ਦਿੱਤੀ। ਸਾਲ 2014 ਤੋਂ ਬਾਅਦ ਰਾਸ਼ਟਰੀ ਰਾਜਨੀਤੀ ‘ਚ ਇਕ ਤਬਦੀਲੀ ਆਈ ਹੈ। ਸਾਲ 2014 ਤੋਂ ਪਹਿਲਾਂ ਇਸ ਦੇਸ਼ ਦੇ ਅੰਦਰ ਇਕ ਅਜਿਹੀ ਨਸਲ ਪੈਦਾ ਹੋਈ ਸੀ, ਜਿਸ ਦਾ ਮੰਨਣਾ ਸੀ ਕਿ ਮੰਦਰ ‘ਚ ਜਾਣ ਨਾਲ ਉਨ੍ਹਾਂ ਦੀ ਧਰਮ ਨਿਰਪੱਖਤਾ ਖ਼ਤਰੇ ‘ਚ ਪੈ ਜਾਵੇਗੀ, ਪਰ ਹੁਣ ਰਾਹੁਲ ਗਾਂਧੀ ਮੰਦਰ ‘ਚ ਜਾਂਦੇ ਹਨ, ਮਮਤਾ ਨੇ ਚੰਡੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਪਰਿਵਰਤਨ ਹੈ। ਹਰ ਵਿਅਕਤੀ ਨੂੰ ਪਰਮਾਤਮਾ ਦੀ ਸ਼ਰਨ ‘ਚ ਜਾਣਾ ਪਵੇਗਾ।
ਮਮਤਾ ਸਰਕਾਰ ‘ਤੇ ਹਮਲਾ ਬੋਲਿਆ
ਪਿਛਲੇ ਸਾਲਾਂ ਦੌਰਾਨ ਸੂਬੇ ‘ਚ ਭਾਜਪਾ ਵਰਕਰਾਂ ਦੀ ਹੱਤਿਆ ਦੇ ਮੁੱਦੇ ਨੂੰ ਚੁੱਕਦਿਆਂ ਯੋਗੀ ਆਦਿੱਤਿਆਨਾਥ ਨੇ ਮਮਤਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ, “ਟੀਐਮਸੀ ਦੇ ਗੁੰਡੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਇੱਥੇ ਸੈਂਕੜੇ ਭਾਜਪਾ ਵਰਕਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਟੀਐਮਸੀ ਦੇ ਗੁੰਡੇ ਦਹਿਸ਼ਤ ਤੇ ਹਿੰਸਾ ਫੈਲਾਉਂਦੇ ਹਨ। ਜੇਕਰ ਸੂਬੇ ‘ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਨੂੰ ਚੁਣ-ਚੁਣ ਕੇ ਸਜ਼ਾ ਦਿੱਤੀ ਜਾਵੇਗੀ।
‘ਬੰਗਾਲ ਦੇ ਲੋਕਾਂ ਨੂੰ ਕੇਂਦਰੀ ਯੋਜਨਾਵਾਂ ਤੋਂ ਵਾਂਝਾ ਰੱਖਿਆ’
ਯੂਪੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮਮਤਾ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ। ਲੋਕ ਕਿਸਾਨ ਸਨਮਾਨ ਨਿਧੀ, ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ ਤੋਂ ਵਾਂਝੇ ਰਹਿ ਗਏ ਹਨ। ਇੱਥੇ ਗਊ ਤਸਕਰੀ ਕਰਨ ਵਾਲਿਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਟੀਐਮਸੀ ਨੇ ਬੰਗਾਲ ਨੂੰ ਖੋਖਲਾ ਕਰ ਦਿੱਤਾ ਹੈ। ਯੋਗੀ ਨੇ ਕਿਹਾ ਕਿ ਯੂਪੀ ‘ਚ ਗਊ ਤਸਕਰੀ ਤੇ ਗਊ ਹੱਤਿਆ ਉੱਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਸਰੋਤਾਂ ਤੇ ਯੋਜਨਾਵਾਂ ਦਾ ਲਾਭ ਗੈਰ-ਕਾਨੂੰਨੀ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਦਿੱਤਾ ਜਾਂਦਾ ਹੈ।