Home ਤਾਜ਼ਾ ਖਬਰਾਂ ਬੰਦੂਕਧਾਰੀ ਨੇ ਸਾਬਕਾ ਅਫਗਾਨੀ ਸਾਂਸਦ ਦੇ ਘਰ ’ਚ ਵੜ ਕੇ ਕੀਤੀ ਹੱਤਿਆ,ਗੰਨਮੈਨ ਦੀ ਵੀ ਮੌਤ

ਬੰਦੂਕਧਾਰੀ ਨੇ ਸਾਬਕਾ ਅਫਗਾਨੀ ਸਾਂਸਦ ਦੇ ਘਰ ’ਚ ਵੜ ਕੇ ਕੀਤੀ ਹੱਤਿਆ,ਗੰਨਮੈਨ ਦੀ ਵੀ ਮੌਤ

0
ਬੰਦੂਕਧਾਰੀ ਨੇ ਸਾਬਕਾ ਅਫਗਾਨੀ ਸਾਂਸਦ ਦੇ ਘਰ ’ਚ ਵੜ ਕੇ ਕੀਤੀ ਹੱਤਿਆ,ਗੰਨਮੈਨ ਦੀ ਵੀ ਮੌਤ

ਕਾਬੁਲ, 16 ਜਨਵਰੀ, ਹ.ਬ. : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਾਬਕਾ ਸੰਸਦ ਮੈਂਬਰ ਅਤੇ ਉਸ ਦੇ ਗੰਨਮੈਨ ਦੀ ਉਨ੍ਹਾਂ ਦੇ ਘਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੁਰਸਲ ਨਬੀਜ਼ਾਦਾ, 32, ਉਨ੍ਹਾਂ ਕੁਝ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਇੱਕ ਸੀ ਜੋ ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਕਾਬੁਲ ਵਿੱਚ ਰੁਕੀਆਂ ਸਨ। ਐਤਵਾਰ ਦੇ ਹਮਲੇ ਵਿੱਚ ਉਸ ਦਾ ਭਰਾ ਅਤੇ ਇੱਕ ਹੋਰ ਸੁਰੱਖਿਆ ਗਾਰਡ ਜ਼ਖਮੀ ਹੋ ਗਏ ਸਨ। ਸਾਬਕਾ ਸਹਿਯੋਗੀਆਂ ਨੇ ਨਬੀਜ਼ਾਦਾ ਨੂੰ ਅਫਗਾਨਿਸਤਾਨ ਦੀ ਬਹਾਦਰ ਧੀ ਦੱਸਦਿਆਂ ਦੁੱਖ ਪ੍ਰਗਟ ਕੀਤਾ। ਸਾਬਕਾ ਸਹਿਯੋਗੀਆਂ ਨੇ ਕਿਹਾ ਕਿ ਨਬੀਜ਼ਾਦਾ ਉਨ੍ਹਾਂ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਤਾਲਿਬਾਨ ਸ਼ਾਸਨ ਦੇ ਡਰੋਂ ਦੇਸ਼ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਘਟਨਾ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਵਿਧਾਇਕ ਮਰੀਅਮ ਸੋਲੇਮਾਨਖਿਲ ਨੇ ਕਿਹਾ ਕਿ ਨਬੀਜ਼ਾਦਾ ਇੱਕ ਸੱਚੀ ਪਥ ਪ੍ਰਦਰਸ਼ਕ- ਮਜ਼ਬੂਤ, ਮੁਖਰ ਔਰਤ ਸੀ, ਜੋ ਖ਼ਤਰੇ ਦੇ ਬਾਵਜੂਦ ਅਪਣੇ ਵਿਸ਼ਵਾਸ ਦੇ ਲਈ ਖੜ੍ਹੀ ਰਹੀ।