ਬੰਬੀਹਾ ਗੈਂਗ ਵਲੋਂ ਹਰਿਆਣਾ ਸਰਕਾਰ ਤੇ ਪੁਲਿਸ ਨੂੰ ਧਮਕੀ

ਲੁਧਿਆਣਾ, 1 ਅਕਤੂਬਰ, ਹ.ਬ. : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਵਿੱਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਲਿਖ ਕੇ ਹਰਿਆਣਾ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਲਿਖ ਰਿਹਾ ਹੈ ਕਿ ਦਿਲੇਰ ਕੋਟੀਆ ਨਾਲ ਜੋ ਹੋਇਆ ਉਹ ਬਹੁਤ ਮਾੜਾ ਹੋਇਆ। ਦਿਲੇਰ ਕੋਟੀਆ ਦਾ ਘਰ ਢਾਹ ਦਿੱਤਾ ਗਿਆ। ਅਸੀਂ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਚੇਤਾਵਨੀ ਦਿੰਦੇ ਹਾਂ ਕਿ ਤੁਸੀਂ ਕਰ ਲਿਆ, ਜੋ ਕਰਨਾ ਹੈ ਹੁਣ ਅਸੀਂ ਕਰਾਂਗੇ। ਸਹੀ ਨਹੀਂ ਕੀਤਾ, ਹੁਣ ਅਸੀਂ ਦਸਾਂਗੇ ਕਿ ਕਿੱਦਾਂ ਕਿਸੇ ਦੇ ਘਰ ਨੂੰ ਤੋੜਦੇ ਹਨ।
ਬੰਬੀਹਾ ਗੈਂਗ ਲਿਖ ਰਿਹਾ ਹੈ ਕਿ ਅੱਜ ਤੋਂ 30 ਸਾਲ ਪਹਿਲਾਂ ਦਾ ਘਰ ਬਣਿਆ ਸੀ ਉਦੋ ਕਿਥੇ ਗੈਰ ਕਾਨੂੰਨੀ ਸੀ। ਜਦੋਂ ਡੀਲਰ ਸਭ ਕੁਝ ਵੇਚ ਕੇ ਚਲਾ ਗਿਆ, ਉਸ ਦਾ ਘਰ ਵਾਲਿਆਂ ਨਾਲ ਕੋਈ ਮਤਲਬ ਨਹੀਂ। ਗੈਂਗਸਟਰ ਪੈਦਾ ਨਹੀਂ ਹੁੰਦੇ, ਗੈਂਗਸਟਰ ਅਜਿਹੀਆਂ ਕਰਤੂਤਾਂ ਨਾਲ ਹੀ ਬਣਦੇ ਹਨ। ਖੁਦ ਦੇਖ ਲਵੋ, ਹੁਣ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ? ਹੁਣ ਅਸੀਂ ਛੱਡਣਾ ਨਹੀਂ ਯਾਦ ਰੱਖਣਾ।

Video Ad
Video Ad