Home ਭਾਰਤ ਭਾਜਪਾ ਆਗੂ ਸੁਵੇਂਦੁ ਅਧਿਕਾਰੀ ਦੇ ਭਰਾ ਦੇ ਕਾਫ਼ਲੇ ‘ਤੇ ਹਮਲਾ, ਕਾਰ ਦੀ ਤੋੜ-ਭੰਨ ਕੀਤੀ

ਭਾਜਪਾ ਆਗੂ ਸੁਵੇਂਦੁ ਅਧਿਕਾਰੀ ਦੇ ਭਰਾ ਦੇ ਕਾਫ਼ਲੇ ‘ਤੇ ਹਮਲਾ, ਕਾਰ ਦੀ ਤੋੜ-ਭੰਨ ਕੀਤੀ

0
ਭਾਜਪਾ ਆਗੂ ਸੁਵੇਂਦੁ ਅਧਿਕਾਰੀ ਦੇ ਭਰਾ ਦੇ ਕਾਫ਼ਲੇ ‘ਤੇ ਹਮਲਾ, ਕਾਰ ਦੀ ਤੋੜ-ਭੰਨ ਕੀਤੀ

ਕੋਲਕਾਤਾ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਸ਼ਨਿੱਚਰਵਾਰ ਨੂੰ ਪਹਿਲੇ ਗੇੜ ਤਹਿਤ 30 ਸੀਟਾਂ ‘ਤੇ ਵੋਟਿੰਗ ਹੋਈ ਹੈ। ਇਨ੍ਹਾਂ 30 ਸੀਟਾਂ ‘ਚੋਂ ਜਿਨ੍ਹਾਂ 13 ਸੀਟਾਂ ‘ਤੇ ਵੋਟਾਂ ਪਈਆਂ, ਉਨ੍ਹਾਂ ‘ਤੇ ਭਾਜਪਾ ਆਗੂ ਸੁਭੇਂਦੁ ਅਧਿਕਾਰੀ ਦਾ ਦਬਦਬਾ ਮੰਨਿਆ ਜਾਂਦਾ ਹੈ। ਇਹ ਸਾਰੀਆਂ ਸੀਟਾਂ ਮਿਦਨਾਪੁਰ ਇਲਾਕੇ ਤਹਿਤ ਆਉਂਦੀਆਂ ਹਨ। ਇਸ ਦੌਰਾਨ ਮਿਦਨਾਪੁਰ ਇਲਾਕੇ ਦੇ ਕਾਂਠੀ ਖੇਤਰ ‘ਚ ਭਾਜਪਾ ਆਗੂ ਸੁਭੇਂਦੁ ਅਧਿਕਾਰੀ ਦੇ ਭਰਾ ਦੇ ਕਾਫ਼ਲੇ ‘ਤੇ ਹਮਲਾ ਹੋਇਆ।
ਜਾਣਕਾਰੀ ਅਨੁਸਾਰ ਸੁਭੇਂਦੁ ਅਧਿਕਾਰੀ ਦੇ ਭਰਾ ਸੌਮੇਂਦੁ ਅਧਿਕਾਰੀ ਦੇ ਕਾਫ਼ਲੇ ‘ਤੇ ਕਾਂਠੀ ਖੇਤਰ ‘ਚ ਹਮਲਾ ਕੀਤਾ ਗਿਆ। ਉਨ੍ਹਾਂ ਦੇ ਕਾਫ਼ਲੇ ‘ਚ ਸ਼ਾਮਲ ਗੱਡੀਆਂ ਦੀ ਭੰਨਤੋੜ ਕੀਤੀ ਗਈ। ਹਮਲੇ ‘ਚ ਗੱਡੀ ਚਾਲਕ ਜ਼ਖ਼ਮੀ ਹੋਇਆ ਹੈ। ਸੌਮੇਂਦੁ ਅਧਿਕਾਰੀ ਨੇ ਦੱਸਿਆ ਕਿ ਹਮਲੇ ‘ਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ, ਪਰ ਹਮਲਾਵਰਾਂ ਵੱਲੋਂ ਗੱਡੀ ਦੇ ਚਾਲਕ ਨੂੰ ਕੁੱਟਿਆ ਗਿਆ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਦੋ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਪੂਰਬੀ ਮਿਦਨਾਪੁਰ ਦੇ ਭਗਵਾਨਪੁਰ ਵਿਧਾਨ ਸਭਾ ਹਲਕੇ ‘ਚ ਗੋਲੀਬਾਰੀ ਹੋਈ, ਜਿਸ ‘ਚ ਦੋ ਸੁਰੱਖਿਆ ਬਲ ਦੇ ਜਵਾਨ ਜ਼ਖਮੀ ਹੋਏ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਨੂਪ ਚੱਕਰਵਰਤੀ ਨੇ ਟੀਐਮਸੀ ਵਰਕਰਾਂ ‘ਤੇ ਲੋਕਾਂ ਨੂੰ ਡਰਾਉਣ-ਧਮਕਾਉਣ ਦਾ ਦੋਸ਼ ਲਾਇਆ ਹੈ।
ਦੂਜੇ ਪਾਸੇ ਉੱਤਰੀ ਕਾਂਠੀ ਖੇਤਰ ‘ਚ ਬੂਥ ਨੰਬਰ-178 ‘ਤੇ ਹੋਏ ਹਮਲੇ ‘ਚ 4 ਭਾਜਪਾ ਵਰਕਰ ਜ਼ਖ਼ਮੀ ਹੋਏ ਹਨ। ਟੀਐਮਸੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਰਕਰ ਵੋਟਿੰਗ ਪ੍ਰਕਿਰਿਆ ਨੂੰ ਰੋਕਣ ਲਈ ਪੋਲਿੰਗ ਬੂਥ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।