ਭਾਜਪਾ ਨੂੰ ਇੱਥੋਂ ਭਜਾਓ, ਅਸੀਂ ਮੋਦੀ ਦਾ ਚਿਹਰਾ ਨਹੀਂ ਵੇਖਣਾ ਚਾਹੁੰਦੇ : ਮਮਤਾ ਬੈਨਰਜੀ

ਕੋਲਕਾਤਾ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪੂਰਬੀ ਮੇਦਨੀਪੁਰ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਉੱਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਇਥੋਂ ਤਕ ਕਹਿ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਨਹੀਂ ਵੇਖਣਾ ਚਾਹੁੰਦੀ। ਮਮਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ ਅਤੇ ਇੱਥੋਂ ਛੇਤੀ ਭਜਾਉਣ।
ਮਮਤਾ ਨੇ ਕਿਹਾ, “ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਤਬਾਹੀ ਹੈ ਅਤੇ ਤ੍ਰਿਣਮੂਲ ਨੂੰ ਵੋਟ ਪਾਉਣ ਦਾ ਮਤਲਬ ਵਿਕਾਸ ਹੈ। ਅਸੀਂ ਦੰਗੇ, ਲੁੱਟ-ਖੋਹ, ਦੁਰਯੋਧਨ ਤੇ ਦੁਸ਼ਾਸਨ, ਮੀਰਜ਼ਾਫ਼ਰ ਨਹੀਂ ਬਣਾਉਣਾ ਚਾਹੁੰਦੇ।” ਮਮਤਾ ਨੇ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ‘ਚ ਟੀਐਮਸੀ ਤੋਂ ਬਗਾਵਤ ਕਰਨ ਵਾਲਿਆਂ ਨੂੰ ਟਿਕਟਾਂ ਦਿੱਤੀਆਂ। ਪਾਰਟੀ ਦੇ ਪੁਰਾਣੇ ਆਗੂ ਘਰ ਬੈਠ ਕੇ ਹੰਝੂ ਵਹਾ ਰਹੇ ਹਨ। ਮਮਤਾ ਨੇ ਕਿਹਾ, “ਪਹਿਲਾਂ ਮੇਰੇ ਵਿਰੋਧੀਆਂ ਨੇ ਮੇਰੇ ਸਿਰ ‘ਤੇ ਸੱਟ ਮਾਰੀ ਅਤੇ ਹੁਣ ਮੇਰੀ ਲੱਤ ਨੂੰ ਜ਼ਖ਼ਮੀ ਕਰ ਦਿੱਤਾ, ਪਰ ਮੈਂ ਵੀ ਯੋਧਾ ਹਾਂ।”
ਮਮਤਾ ਬੈਨਰਜੀ ਨੇ ਭਾਜਪਾ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਭਗਵਾ ਪਾਰਟੀ ਸੱਤਾ ‘ਚ ਆਵੇਗੀ ਹੈ ਤਾਂ ਇੱਥੇ ਲੁੱਟ ਤੇ ਦੰਗੇ ਹੋਣਗੇ। ਉਨ੍ਹਾਂ ਕਿਹਾ ਕਿ ਵੋਟਿੰਗ ਦੌਰਾਨ ਭਾਜਪਾ ਵੱਲੋਂ ਧੋਖਾਧੜੀ ਕੀਤੀ ਜਾ ਸਕਦੀ ਹੈ, ਇਸ ਲਈ ਟੀਐਮਸੀ ਵਰਕਰਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਬੰਗਾਲ ‘ਚ ਲਾਗੂ ਕਦੇ ਵੀ ਲਾਗੂ ਨਹੀਂ ਹੋਵੇਗਾ ਐਨਆਰਸੀ
ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਕਿ ਐਨਆਰਸੀ ਨੂੰ ਕਦੇ ਵੀ ਬੰਗਾਲ ‘ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਭਾਜਪਾ ਸਰਕਾਰ ਕੋਲ ਐਨਪੀਆਰ ਅਤੇ ਐਨਆਰਸੀ ਕਾਰਡ ਹਨ। ਜੇ ਤੁਸੀਂ ਆਪਣੇ ਪਿੰਡ ‘ਚ ਨਹੀਂ ਰਹਿੰਦੇ ਹੋ, ਤਾਂ ਪਰਿਵਾਰ ਦਾ ਨਾਮ ਹਟਾ ਦਿੱਤਾ ਜਾਵੇਗਾ। ਭਾਰਤ ਦੇ ਕਈ ਸੂਬਿਆਂ ‘ਚ ਐਨਪੀਆਰ ਦਾ ਕੰਮ ਸ਼ੁਰੂ ਹੋਇਆ ਹੈ, ਪਰ ਬੰਗਾਲ ‘ਚ ਇਸ ਨੂੰ ਸ਼ੁਰੂ ਨਹੀਂ ਹੋਣ ਦਿੱਤਾ ਗਿਆ।
‘ਗੁੰਡਿਆਂ ਨੂੰ ਅੰਦਰ ਨਹੀਂ ਆਉਣ ਦਿਆਂਗੇ’
ਮਮਤਾ ਬੈਨਰਜੀ ਨੇ ਕਿਹਾ, “ਜੇ ਗੁੰਡੇ ਆਏ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦਿਆਂਗੇ। ਉਨ੍ਹਾਂ ਨੂੰ ਕੁੱਟ ਕੇ ਭਜਾਵਾਂਗੇ। ਸਾਨੂੰ ਆਪਣੀ ਪੁਲਿਸ ‘ਤੇ ਪੂਰਾ ਭਰੋਸਾ ਹੈ। ਅੱਤਿਆਚਾਰ ਤੇ ਬਦਸਲੂਕੀ ਕਰਨ ਵਾਲੀ ਭਾਜਪਾ ਨੂੰ ਬੰਗਾਲ ਦੇ ਲੋਕ ਵੋਟ ਨਹੀਂ ਦੇਣਗੇ। ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਹੈ। ਜਦੋਂ ਇਕ ਔਰਤ ਅਦਾਲਤ ‘ਚ ਗਵਾਹੀ ਦੇਣ ਗਈ ਤਾਂ ਉਸ ਨੂੰ ਸਾੜ ਦਿੱਤਾ ਗਿਆ। ਉਸ ਦੇ ਪਿਤਾ ਨੂੰ ਵੀ ਮਾਰ ਦਿੱਤਾ ਗਿਆ।

Video Ad
Video Ad