ਮਾਣਹਾਨੀ ਕੇਸ ’ਚ ਸੁਲ੍ਹਾ ਲਈ ਦੇਣਗੇ 10 ਹਜ਼ਾਰ ਡਾਲਰ
ਨਿਊਯਾਰਕ, 3 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਮਾਣਹਾਨੀ ਕੇਸ ਵਿੱਚ ਭਾਰਤੀ ਮੂਲ ਦੇ ਅਮਰੀਕੀ ਸਿੱਖ ਅੱਗੇ ਗੋਡੇ ਟੇਕ ਦਿੱਤੇ। ਰਣਦੀਪ ਹੋਠੀ ਨਾਂ ਦੇ ਇਸ ਸਿੱਖ ਨੇ ਅਰਬਪਤੀ ਕਾਰੋਬਾਰੀ ’ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ, ਜਿਸ ਵਿੱਚ ਐਲਨ ਮਸਕ ਸੁਲ੍ਹਾ ਲਈ ਰਾਜ਼ੀ ਹੋ ਗਏ ਅਤੇ ਉਨ੍ਹਾਂ ਨੇ 10 ਹਜ਼ਾਰ ਡਾਲਰ ਦੇਣ ਲਈ ਹਾਮੀ ਭਰ ਦਿੱਤੀ।