Home ਤਾਜ਼ਾ ਖਬਰਾਂ ਭਾਰਤੀ ਜਵਾਨ ਗਲਤੀ ਨਾਲ ਪਾਕਿਸਤਾਨ ਪੁੱਜਿਆ

ਭਾਰਤੀ ਜਵਾਨ ਗਲਤੀ ਨਾਲ ਪਾਕਿਸਤਾਨ ਪੁੱਜਿਆ

0
ਭਾਰਤੀ ਜਵਾਨ ਗਲਤੀ ਨਾਲ ਪਾਕਿਸਤਾਨ ਪੁੱਜਿਆ

ਕਈ ਮੀਟਿੰਗਾਂ ਤੋਂ ਬਾਅਦ ਜਵਾਨ ਨੂੰ ਵਾਪਸ ਮੋੜਿਆ
ਅੰਮ੍ਰਿਤਸਰ, 2 ਦਸੰਬਰ, ਹ.ਬ. : ਪੰਜਾਬ ’ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦਾ ਜਵਾਨ ਵੀਰਵਾਰ ਸਵੇਰੇ 6:30 ਵਜੇ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨੀ ਖੇਤਰ ’ਚ ਪਹੁੰਚ ਗਿਆ। ਸੰਘਣੀ ਧੁੰਦ ਕਾਰਨ ਨੌਜਵਾਨ ਨੇ ਇਹ ਗਲਤੀ ਕੀਤੀ। ਇਸ ਜਵਾਨ ਨੂੰ ਪਾਕਿਸਤਾਨੀ ਇਲਾਕੇ ’ਚ ਪਹੁੰਚਦੇ ਹੀ ਪਾਕਿ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ। ਲਾਪਤਾ ਜਵਾਨ ਬੀਐਸਐਫ ਦੀ 66 ਬਟਾਲੀਅਨ ਦਾ ਹੈ। ਉਸ ਦੇ ਸਰਹੱਦ ਪਾਰ ਕਰਨ ਦੀ ਸੂਚਨਾ ਮਿਲਦੇ ਹੀ ਉਚ ਅਧਿਕਾਰੀ ਹਰਕਤ ਵਿੱਚ ਆ ਗਏ। ਇਸ ਸਬੰਧੀ ਜਦੋਂ ਪਾਕਿਸਤਾਨੀ ਰੇਂਜਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਬੀਐਸਐਫ ਜਵਾਨ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਇਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਪਾਕਿ ਰੇਂਜਰਾਂ ਨਾਲ ਫਲੈਗ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਜਵਾਨ ਨੂੰ ਰਿਹਾਅ ਕਰਨ ਲਈ ਕਿਹਾ। ਸ਼ੁਰੂਆਤੀ ਝਿਜਕ ਤੋਂ ਬਾਅਦ, ਪਾਕਿ ਰੇਂਜਰਾਂ ਨੇ ਬੀਐਸਐਫ ਜਵਾਨ ਨੂੰ ਰਿਹਾਅ ਕਰਨ ਲਈ ਸਹਿਮਤੀ ਦਿੱਤੀ।