Home ਭਾਰਤ ਭਾਰਤੀ ਫੌਜ ਨੇ 130 ਮਿਲਟਰੀ ਫ਼ਾਰਮਾਂ ਨੂੰ ਹਮੇਸ਼ਾ ਲਈ ਬੰਦ ਕੀਤਾ

ਭਾਰਤੀ ਫੌਜ ਨੇ 130 ਮਿਲਟਰੀ ਫ਼ਾਰਮਾਂ ਨੂੰ ਹਮੇਸ਼ਾ ਲਈ ਬੰਦ ਕੀਤਾ

0
ਭਾਰਤੀ ਫੌਜ ਨੇ 130 ਮਿਲਟਰੀ ਫ਼ਾਰਮਾਂ ਨੂੰ ਹਮੇਸ਼ਾ ਲਈ ਬੰਦ ਕੀਤਾ

ਨਵੀਂ ਦਿੱਲੀ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਰੱਖਿਆ ਖੇਤਰ ਵਿੱਚ ਸੁਧਾਰ ਦੇ ਤਹਿਤ ਭਾਰਤੀ ਫੌਜ ਨੇ ਦੇਸ਼ ਭਰ ‘ਚ ਫ਼ੈਲੇ ਆਪਣੇ 130 ਮਿਲਟਰੀ ਫ਼ਾਰਮਾਂ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਸਾਲ 1889 ‘ਚ ਬ੍ਰਿਟਿਸ਼ ਕਾਲ ‘ਚ ਇਸ ਮਿਲਟਰੀ ਫ਼ਾਰਮ ਨੂੰ ਫ਼ੌਜੀਆਂ ਨੂੰ ਤਾਜ਼ਾ ਦੁੱਧ ਸਪਲਾਈ ਕਰਣ ਲਈ ਸ਼ੁਰੂ ਕੀਤਾ ਗਿਆ ਸੀ। ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੇ ਕੈਂਟ ‘ਚ ਮਿਲਟਰੀ ਫਾਰਮ ਰਿਕਾਰਡਸ ਸੈਂਟਰ ਵਿੱਚ ਫਲੈਗ-ਸੈਰੇਮਨੀ ਦੌਰਾਨ ਮਿਲਟਰੀ ਫਾਰਮ ਨੂੰ ‘ਡਿਸਬੈਂਡ’ ਕਰਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਜਾਣਕਾਰੀ ਮੁਤਾਬਕ ਫ਼ੌਜ ਨੂੰ ਲੀਨ ਐਂਡ ਥਿਨ ਬਣਾਉਣ ਦੀ ਦਿਸ਼ਾ ‘ਚ ਮਿਲਟਰੀ ਫਾਰਮ ਨੂੰ ਬੰਦ ਕੀਤਾ ਗਿਆ ਹੈ। ਇੱਥੇ ਤਾਇਨਾਤ ਸਾਰੇ ਫੌਜੀ ਅਧਿਕਾਰੀ ਅਤੇ ਸਿਵਲ ਡਿਫੈਂਸ ਕਰਮਚਾਰੀਆਂ ਨੂੰ ਫੌਜ ਦੀ ਦੂਜੀ ਰੈਜੀਮੈਂਟਸ ਅਤੇ ਯੂਨਿਟਸ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਇੱਕ ਅਨੁਮਾਨ ਦੇ ਮੁਤਾਬਕ, ਹਰ ਸਾਲ ਇਸ ਫਾਰਮ ‘ਤੇ ਕਰੀਬ 300 ਕਰੋਡ਼ ਰੂਪਏ ਦਾ ਖਰਚ ਆਉਂਦਾ ਸੀ। ਨਾਲ ਹੀ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਫੌਜੀਆਂ ਨੂੰ ਪੈਕੇਡ ਮਿਲਕ ਦੀ ਸਪਲਾਈ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਫਾਰਮ ਨੂੰ ਬੰਦ ਕਰਣ ਦਾ ਫੈਸਲਾ ਲਿਆ ਗਿਆ ਹੈ।
ਫੌਜ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰ ਕਿਹਾ ਕਿ ਪਹਿਲਾ ਮਿਲਟਰੀ ਫ਼ਾਰਮ ਇਲਾਹਾਬਾਦ ਵਿੱਚ 1 ਫਰਵਰੀ 1889 ਨੂੰ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ ਦਿੱਲੀ, ਜਬਲਪੁਰ, ਰਾਨੀਖੇਤ, ਜੰਮੂ, ਸ਼੍ਰੀਨਗਰ, ਲੇਹ, ਕਰਗਿਲ, ਝਾਂਸੀ, ਗੁਹਾਟੀ, ਸਿਕੰਦਰਾਬਾਦ, ਲਖਨਊ, ਮੇਰਠ, ਕਾਨਪੁਰ, ਮਹੂ, ਦਿਮਾਪੁਰ, ਪਠਾਨਕੋਟ, ਗਵਾਲੀਅਰ, ਜੋਰਹਟ, ਪਾਨਾਗੜ੍ਹ ਸਮੇਤ ਕੁਲ 130 ਥਾਵਾਂ ‘ਤੇ ਇਸ ਤਰ੍ਹਾਂ ਦੇ ਮਿਲਟਰੀ ਫਾਰਮ ਖੋਲ੍ਹੇ ਗਏ ਸਨ। ਫੌਜ ਦੇ ਰਿਕਾਰਡਸ ਮੁਤਾਬਕ, ਆਜ਼ਾਦੀ ਦੌਰਾਨ ਇਸ ਫਾਰਮ ਵਿੱਚ ਕਰੀਬ 30 ਹਜ਼ਾਰ ਗਾਵਾਂ ਅਤੇ ਦੂਜੇ ਪਸ਼ੂ ਸਨ। ਇੱਕ ਅਨੁਮਾਨ ਮੁਤਾਬਕ, ਹਰ ਸਾਲ ਇਹ ਮਿਲਟਰੀ ਫਾਰਮ ਕਰੀਬ 3.5 ਕਰੋਡ਼ ਲਿਟਰ ਦੁੱਧ ਦਾ ਉਤਪਾਦਨ ਕਰਦੇ ਸਨ।