ਸਿੰਗਾਪੁਰ, 22 ਮਈ, ਹ.ਬ. : ਭਾਰਤੀ ਮੂਲ ਦਾ ਸਿੰਗਾਪੁਰੀ ਪਰਬਤਾਰੋਹੀ ਮਾਊਂਟ ਐਵਰੈਸਟ ਦੀ ਚੋਟੀ ’ਤੇ ਪਹੁੰਚਣ ਤੋਂ ਬਾਅਦ ਲਾਪਤਾ ਹੋ ਗਿਆ ਹੈ। ਉਸ ਦੇ ਪਰਿਵਾਰ ਨੇ ਸਰਕਾਰ ਤੋਂ ਉਸ ਦੀ ਹਾਲਤ ਦਾ ਤੁਰੰਤ ਪਤਾ ਲਗਾਉਣ ਦੀ ਮੰਗ ਕੀਤੀ ਹੈ। ‘ਚੇਂਜ ਆਰਗੇਨਾਈਜ਼ੇਸ਼ਨ’ ਦੀ ਵੈਬਸਾਈਟ ’ਤੇ ਦਾਇਰ ਪਟੀਸ਼ਨ ਮੁਤਾਬਕ ਸ਼੍ਰੀਨਿਵਾਸ ਸੈਣੀ ਦੱਤਾਤ੍ਰੇਅ (39) ਪਿਛਲੇ ਮਹੀਨੇ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਲਈ ਸਿੰਗਾਪੁਰ ਤੋਂ ਨੇਪਾਲ ਪਹੁੰਚੇ ਸਨ। ਸ਼੍ਰੀਨਿਵਾਸ ਦੀ ਚਚੇਰੀ ਭੈਣ ਦਿਵਿਆ ਨੇ ਲਿਖਿਆ ਕਿ ਲੱਗਦਾ ਸੀ ਕਿ ਉਸ ਨੂੰ ਠੰਡ ਲੱਗ ਗਈ ਸੀ ਅਤੇ ਉਚਾਈ ਕਾਰਨ ਬਿਮਾਰ ਹੋ ਗਿਆ ਸੀ। ਆਪਣੀ ਪਤਨੀ ਨੂੰ ਆਖਰੀ ਸੁਨੇਹੇ ਵਿੱਚ ਕਿਹਾ, ਮੈਂ ਪਹੁੰਚ ਗਿਆ ਹਾਂ ਪਰ ਹੇਠਾਂ ਵਾਪਸ ਪਰਤਣ ਦੀ ਕੋਈ ਸੰਭਾਵਨਾ ਨਹੀਂ ਹੈ। ਸ਼੍ਰੀਨਿਵਾਸ ਸੈਣੀ ਦੱਤਾਤ੍ਰੇਅ ਪਿਛਲੇ ਮਹੀਨੇ ਐਵਰੈਸਟ ਫਤਹਿ ਕਰਨ ਲਈ ਸਿੰਗਾਪੁਰ ਤੋਂ ਨੇਪਾਲ ਪਹੁੰਚੇ ਸਨ।