ਧੀ ਸਣੇ ਦੋ ਲੋਕ ਹੋਏ ਜ਼ਖਮੀ
ਕੋਲੰਬੋ, 17 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸ੍ਰੀਲੰਕਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਭਾਰਤੀ ਮੂਲ ਦੀ ਆਸਟ੍ਰੇਲੀਅਨ ਨਾਗਰਿਕ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਸਣੇ ਦੋ ਲੋਕ ਜ਼ਖਮੀ ਹੋ ਗਏ।
ਮ੍ਰਿਤਕ ਔਰਤ ਦੀ ਪਛਾਣ ਪ੍ਰਕਾਸ਼ ਸਰਿਤਾ ਦੇਵੀ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਹੇਮਥਾਗਾਮਾ ਵਿੱਚ ਦਾਰਾ ਵਾਂਗੁਵਾ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਇਕ ਚੱਟਾਨ ਤੋਂ ਡਿੱਗ ਗਈ। ਇਸ ਹਾਦਸੇ ’ਚ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਸਮੇਤ ਦੋ ਲੋਕ ਜ਼ਖਮੀ ਹੋ ਗਏ।
