Home ਦੁਨੀਆ ਭਾਰਤੀ ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੀ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ

ਭਾਰਤੀ ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੀ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ

0
ਭਾਰਤੀ ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੀ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ

ਇਸਲਾਮਾਬਾਦ, 16 ਅਗਸਤ, ਹ.ਬ. : ਭਾਰਤ ਤੋਂ 12 ਯਾਤਰੀਆਂ ਨੂੰ ਲੈ ਕੇ ਇਕ ਚਾਰਟਰ ਜਹਾਜ਼ ਸੋਮਵਾਰ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਵਿਸ਼ੇਸ਼ ਉਡਾਣ, ਦੁਪਹਿਰ 12:10 ਵਜੇ (ਸਥਾਨਕ ਸਮੇਂ) ’ਤੇ ਕਰਾਚੀ ਹਵਾਈ ਅੱਡੇ ’ਤੇ ਉਤਰੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿ ਉਕਤ ਅੰਤਰਰਾਸ਼ਟਰੀ ਚਾਰਟਰ ਜਹਾਜ਼ ਨੇ ਭਾਰਤ ਤੋਂ ਉਡਾਣ ਭਰੀ ਸੀ । ਕਰਾਚੀ ’ਚ ਉਤਰਨ ਤੋਂ ਥੋੜ੍ਹੀ ਦੇਰ ਬਾਅਦ, ਵਿਸ਼ੇਸ਼ ਉਡਾਣ ਨੇ ਸਾਰੇ 12 ਯਾਤਰੀਆਂ ਨੂੰ ਲੈ ਕੇ ਦੁਬਾਰਾ ਉਡਾਣ ਭਰੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਕਰਾਚੀ ਹਵਾਈ ਅੱਡੇ ’ਤੇ ਕਿਉਂ ਉਤਰਿਆ।