ਭਾਰਤੀ ਯਾਤਰੀਆਂ ਲਈ ਯੂਏਈ ਨੇ ਨਿਯਮਾਂ ਵਿਚ ਕੀਤੇ ਬਦਲਾਅ

ਅਬੂਧਾਬੀ, 25 ਨਵੰਬਰ, ਹ.ਬ. : ਸੰਯੁਕਤ ਅਰਬ ਅਮੀਰਾਤ ਨੇ ਭਾਰਤ ਦੇ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਨਿਯਮਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ ’ਤੇ ਸਿਰਫ ਇਕ ਨਾਮ ਵਾਲਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਸਰਕੂਲਰ ਨੇ ਯੂਏਈ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਕੋਈ ਵੀ ਪਾਸਪੋਰਟਧਾਰਕ ਜਿਸ ਦਾ ਸਿਰਫ ਇੱਕ ਸ਼ਬਦ ਨਾਮ ਜਾਂ ਉਪਨਾਮ ਹੈ, ਨੂੰ ਯੂਏਈ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ ਅਤੇ ਯਾਤਰੀ ਨੂੰ ਇੱਕ ਅਪ੍ਰਵਾਨਯੋਗ ਯਾਤਰੀ ਮੰਨਿਆਂ ਜਾਵੇਗਾ। ਅਜਿਹਾ ਨਾ ਹੋਣ ਤੇ ਯਾਤਰੀ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਹ ਬਦਲਾਅ 21 ਨਵੰਬਰ ਤੋਂ ਲਾਗੂ ਕੀਤਾ ਗਿਆ ਹੈ।
21 ਨਵੰਬਰ ਦੇ ਸਰਕੂਲਰ ਅਨੁਸਾਰ ਅਜਿਹੇ ਯਾਤਰੀਆਂ (ਇੱਕ ਸ਼ਬਦ ਦੇ ਨਾਮ ਵਾਲੇ) ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਵੀਜ਼ਾ ਪਹਿਲਾਂ ਜਾਰੀ ਕੀਤਾ ਗਿਆ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਦਿਸ਼ਾ-ਨਿਰਦੇਸ਼ ਲਾਗੂ ਹੋ ਗਏ ਹਨ। ਯੂਏਈ ਦੁਬਈ ਸਮੇਤ ਸੱਤ ਅਮੀਰਾਤ ਦਾ ਸੰਵਿਧਾਨਕ ਸੰਘ ਹੈ। ਅਬੂਧਾਬੀ ਸ਼ਹਿਰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਹੈ।
ਵੀਜ਼ਾ ਦਾ ਫੁਲ ਫਾਰਮ ਵਿਜ਼ਟਸ ਇੰਟਰਨੈਸ਼ਨਲ ਸਟੇਅ ਐਡਮਿਸਨ ਹੁੰਦਾ ਹੈ। ਵੀਜ਼ਾ ਇੱਕ ਤਰ੍ਹਾਂ ਦਾ ਅਨੁਮਤੀ ਪੱਤਰ ਹੁੰਦਾ ਹੈ। ਜੋ ਵਿਦੇਸ਼ ਜਾਣ ਲਈ ਜ਼ਰੂਰੀ ਹੁੰਦਾ ਹੈ। ਆਪ ਕਿਸ ਦੇਸ਼ ਵਿਚ ਜਾਣਾ ਚਾਹੁੰਦੇ ਹਨ, ਕਿੰਨੇ ਸਮੇਂ ਲਈ ਜਾ ਰਹੇ ਹਨ। ਇਹ ਸਭ ਵੀਜ਼ਾ ਕਾਰਡ ਲਿਖਿਆ ਹੁੰਦਾ ਹੈ। ਇਸ ਨੂੰ ਦੂਤਘਰ ਵਿਚ ਜਾ ਕੇ ਆਨਲਾਈਨ ਬਣਵਾਇਆ ਜਾ ਸਕਦਾ ਹੈ।
ਭਾਰਤੀਆਂ ਲਈ ਡਰੀਮ ਅਮਰੀਕਾ ਮੁਸੀਬਤਾਂ ਦਾ ਸਬਬ ਬਣਦਾ ਜਾ ਰਿਹਾ ਹੈ। ਉਥੇ ਘੁੰਮਣ ਦੇ ਇੱਛੁਕ ਲੋਕਾਂ ਲਈ ਟੂਰਿਸਟ ਵੀਜ਼ਾ ਦੇ ਇੰਟਰਵਿਊ ਅਪੁਆਇੰਟਮੈਂਟ ਦੀ ਵੇਟਿੰਗ ਵਧ ਕੇ ਹੁਣ 30 ਮਹੀਨੇ ਪਾਰ ਹੋ ਚੁੱਕੀ ਹੈ। ਇਹ ਪ੍ਰੇਸ਼ਾਨੀ ਤਾਂ ਜਾਣ ਦੇ ਲਈ ਹੈ।
ਦੂਜੇ ਪਾਸੇ ਅਮਰੀਕਾ ਵਿਚ ਵਰਕ ਵੀਜ਼ਾ ਲੈ ਕੇ ਗਏ ਭਾਰਤੀਆਂ ਲਈ ਹੁਣ ਘਰ ਪਰਤਣਾ ਵੀ ਮੁਸ਼ਕਲ ਭਰਿਆ ਹੈ। ਜੇਕਰ ਕੋਈ ਭਾਰਤੀ ਅਪਣੇ ਘਰ ਵਾਲਿਆਂ ਨੂੰ ਮਿਲਣ ਦੇ ਲਈ ਵਿਚ ਹੀ ਭਾਰਤ ਆ ਜਾਵੇ ਤਾਂ ਅਮਰੀਕਾ ਪਰਤਣ ਲਈ ਉਸ ਨੂੰ ਅਪਣੇ ਵੀਜ਼ੇ ’ਤੇ ਵੈਰੀਫਿਕੇਸ਼ਨ ਦੀ ਮੁਹਰ ਲਗਵਾਉਣੀ ਪੈਂਦੀ ਹੈ। ਇਸ ਕਾਰਨ ਅਮਰੀਕਾ ਪਰਤਣ ਦੀ ਵੇਟਿੰਗ ਵੀ 12 ਮਹੀਨੇ ਤੱਕ ਪਹੁੰਚ ਚੁੱਕੀ ਹੈ।

Video Ad
Video Ad