ਭਾਰਤੀ ਵਿਦਿਆਰਥੀਆਂ ਦੀ ਵਾਪਸੀ ਵਾਸਤੇ ਮੰਨਿਆ ਚੀਨ

ਬੀਜਿੰਗ ਦਾ ਕਿਰਾਇਆ ਹੋਇਆ 2 ਲੱਖ ਦੇ ਪਾਰ
ਬੀਜਿੰਗ, 24 ਜੂਨ, ਹ.ਬ. : ਚੀਨ ਕੋਰੋਨਾ ਮਹਾਮਾਰੀ ਕਾਰਨ ਭਾਰਤ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਭੇਜਣ ਲਈ ਰਾਜ਼ੀ ਹੋ ਗਿਆ ਹੈ, ਪਰ ਸਿੱਧੀ ਉਡਾਣ ਨਹੀਂ ਚਲਾ ਰਿਹਾ ਹੈ। ਇਸ ਕਾਰਨ ਦਿੱਲੀ ਤੋਂ ਬੀਜਿੰਗ ਦੀ ਹਵਾਈ ਟਿਕਟ 2 ਲੱਖ ਰੁਪਏ ਤੋਂ ਵੱਧ ਵਿੱਚ ਵਿਕ ਰਹੀ ਹੈ। ਕੁਝ ਘੰਟਿਆਂ ਦੀ ਦੂਰੀ ਤੈਅ ਕਰਨ ਲਈ ਯਾਤਰੀਆਂ ਨੂੰ 45 ਤੋਂ 60 ਘੰਟੇ ਦਾ ਸਮਾਂ ਲੱਗ ਰਿਹਾ ਹੈ। ਅਜਿਹੇ ’ਚ ਚੀਨ ’ਤੇ ਦਬਾਅ ਵਧਾਉਣ ਲਈ ਭਾਰਤੀ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੁਕੀਆਂ ਸਿੱਧੀਆਂ ਉਡਾਣਾਂ ਨੂੰ ਬਹਾਲ ਕਰਨ ’ਤੇ ਚਰਚਾ ਹੋਈ। ਵਾਂਗ ਯੀ ਨੇ ਇਸ ਸਾਲ ਮਾਰਚ ਵਿੱਚ ਨਵੀਂ ਦਿੱਲੀ ਦੇ ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ।

Video Ad
Video Ad