Home ਅਮਰੀਕਾ ਭਾਰਤ-ਅਮਰੀਕਾ ਸਣੇ ਕਈ ਦੇਸ਼ ਕਰ ਰਹੇ ਨੇ ਲੋਕਤੰਤਰ ਚੁਣੌਤੀਆਂ ਦਾ ਸਾਹਮਣਾ : ਰਾਜਾ ਕ੍ਰਿਸ਼ਨਾਮੂਰਤੀ

ਭਾਰਤ-ਅਮਰੀਕਾ ਸਣੇ ਕਈ ਦੇਸ਼ ਕਰ ਰਹੇ ਨੇ ਲੋਕਤੰਤਰ ਚੁਣੌਤੀਆਂ ਦਾ ਸਾਹਮਣਾ : ਰਾਜਾ ਕ੍ਰਿਸ਼ਨਾਮੂਰਤੀ

0
ਭਾਰਤ-ਅਮਰੀਕਾ ਸਣੇ ਕਈ ਦੇਸ਼ ਕਰ ਰਹੇ ਨੇ ਲੋਕਤੰਤਰ ਚੁਣੌਤੀਆਂ ਦਾ ਸਾਹਮਣਾ : ਰਾਜਾ ਕ੍ਰਿਸ਼ਨਾਮੂਰਤੀ

ਵਾਸ਼ਿੰਗਟਨ, 9 ਅਪੈ੍ਰਲ, ਹ.ਬ. : ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਸਣੇ ਦੁਨੀਆ ਭਰ ਵਿਚ ਲੋਕਤੰਤਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇੰਟਰਨੈਸ਼ਨ ਡੇ ਆਫ਼ ਕੰਸਾਇੰਸ ਦੇ ਮੌਕੇ ’ਤੇ ਉਨ੍ਹਾਂ ਕਿਹਾ, ਅੱਜ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਅਮਰੀਕੀ ਲੋਕਤਾਂਤਰਿਕ ਸੰਸਥਾਵਾਂ ਵੱਡੇ ਖ਼ਤਰਿਆਂ ਦਾ ਸਾਹਮਣਾ ਕਰ ਰਹੀ ਹੈ।
ਕ੍ਰਿਸ਼ਨਾਮੂਰਤੀ ਦਾ ਇਸ਼ਾਰਾ ਛੇ ਜਨਵਰੀ ਨੂੰ ਯੂਐਸ ਕੈਪਿਟਲ ’ਤੇ ਹੋਏ ਹਮਲੇ ਵੱਲ ਸੀ। ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਛੇ ਜਨਵਰੀ ਨੂੰ ਹੋਏ ਹਮਲੇ ਦੇ ਜਵਾਬ ਵਿਚ ਅਮਰੀਕੀਆਂ ਨੂੰ ਕਿਸੇ ਵੀ ਧਰਮ ਨਿਰਪੇਖ ਲੋਕਤੰਤਰ ਦੇ ਮੂਲ ਸਿਧਾਂਤਾਂ ਨੂੰ ਬਣਾਈ ਰੱਖਣ ਦੇ ਲਈ ਖੁਦ ਨੂੰ ਮੁੜ ਤਿਆਰ ਕਰਨਾ ਹੋਵਗਾ ਕਿ ਸਾਰੀ ਜਾਤਾਂ, ਧਰਮਾਂ ਦੇ ਲੋਕ ਅਪਣੇ ਵਿਚਾਰਾਂ ਨੂੰ ਆਜ਼ਾਦ ਤੌਰ ’ਤੇ ਜਤਾ ਸਕਣ।
ਉਨ੍ਹਾਂ ਕਿਹਾ ਕਿ ਮੇਰੇ ਜਨਮ ਸਥਾਨ ਭਾਰਤ ਸਣੇ ਦੁਨੀਆ ਭਰ ਦੇ ਲੋਕਤੰਤਰ ਇੱਕੋ ਜਿਹੀ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੀ ਤਰ੍ਹਾਂ ਅਮਰੀਕਾ ਵਿਚ ਵੀ ਹਿੰਦੂ, ਮੁਸਲਿਮ, ਈਸਾਈ ਸਣੇ ਸਾਰੇ ਧਰਮ ਅਤੇ ਸਭਿਆਚਾਰ ਦੇ ਲੋਕ ਵਸਦੇ ਹਨ ਇਨ੍ਹਾਂ ਦਾ ਅਪਣੀ ਪੂਰਣ ਸਮਰਥਾਵਾਂ ਦੇ ਨਾਲ ਆਜ਼ਾਦੀ ਨਾਲ ਸੁਰੱਖਿਅਤ ਜੀਵਨ ਜੀਣਾ ਸੰਭਵ ਹੋਣਾ ਚਾਹੀਦਾ।