Home ਕਰੋਨਾ ਭਾਰਤ ’ਚ ਅਪ੍ਰੈਲ ’ਚ ਸਿਖ਼ਰ ’ਤੇ ਜਾਣ ਮਗਰੋਂ ਮਈ ’ਚ ਘਟਣਗੇ ਕੋਰੋਨਾ ਦੇ ਕੇਸ

ਭਾਰਤ ’ਚ ਅਪ੍ਰੈਲ ’ਚ ਸਿਖ਼ਰ ’ਤੇ ਜਾਣ ਮਗਰੋਂ ਮਈ ’ਚ ਘਟਣਗੇ ਕੋਰੋਨਾ ਦੇ ਕੇਸ

0
ਭਾਰਤ ’ਚ ਅਪ੍ਰੈਲ ’ਚ ਸਿਖ਼ਰ ’ਤੇ ਜਾਣ ਮਗਰੋਂ ਮਈ ’ਚ ਘਟਣਗੇ ਕੋਰੋਨਾ ਦੇ ਕੇਸ

ਨਵੀਂ ਦਿੱਲੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ। ਇੱਕ ਮਹੀਨੇ ਵਿੱਚ ਹੀ ਰੋਜ਼ਾਨਾ ਦੇ ਮਾਮਲੇ 1 ਲੱਖ ਦੇ ਨੇੜੇ ਪੁੱਜ ਗਏ ਹਨ। ਇਸ ਦੇ ਚਲਦਿਆਂ ਵਿਗਿਆਨੀਆਂ ਨੇ ਇਕ ਗਣਿਤ ਮਾਡਲ ਦੀ ਵਰਤੋਂ ਕਰਦਿਆਂ ਸੰਭਾਵਨਾ ਜਤਾਈ ਹੈ ਕਿ ਭਾਰਤ ’ਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਅਪ੍ਰੈਲ ਦੇ ਮੱਧ ਵਿੱਚ ਸਿਖ਼ਰ ’ਤੇ ਪਹੁੰਚ ਜਾਵੇਗਾ ਤੇ ਮਈ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਗਿਰਾਵਟ ਆ ਸਕਦੀ ਹੈ।
ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਪ੍ਰੈਲ ਦੇ ਮੱਧ ’ਚ ਸਿਖਰ ’ਤੇ ਪਹੁੰਚ ਜਾਵੇਗੀ। ਉੱਥੇ ਹੀ ਮਈ ਦੇ ਆਖ਼ਰ ਤੱਕ ਮਹਾਂਮਾਰੀ ਦੇ ਮਾਮਲਿਆਂ ’ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਭਾਰਤ ’ਚ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ‘ਸੂਤਰ’ ਨਾਮ ਦੇ ਇਸ ਗਣਿਤ ਦ੍ਰਿਸ਼ਟੀਕੋਣ ਨੇ ਅਨੁਮਾਨ ਜਾਹਰ ਕੀਤਾ ਸੀ ਕਿ ਲਾਗ ਦੇ ਮਾਮਲੇ ਸ਼ੁਰੂ ’ਚ ਅਗਸਤ ’ਚ ਵੱਧਣਗੇ ਅਤੇ ਸਤੰਬਰ ਤਕ ਸਿਖਰ ’ਤੇ ਹੋਣ ਅਤੇ ਫਿਰ ਫ਼ਰਵਰੀ 2021 ’ਚ ਘੱਟ ਹੋ ਜਾਣਗੇ। ਆਈ.ਆਈ.ਟੀ. ਕਾਨਪੁਰ ਦੇ ਮਨਿੰਦਰ ਅਗਰਵਾਲ ਸਮੇਤ ਹੋਰ ਵਿਗਿਆਨੀਆਂ ਨੇ ਇਸ ਮਾਡਲ ਦੀ ਵਰਤੋਂ ਕੋਰੋਨਾ ਦੇ ਮਾਮਲਿਆਂ ’ਚ ਮੌਜੂਦਾ ਵਾਧੇ ਦੇ ਅੰਦਾਜ਼ੇ ਲਾਉਣ ਲਈ ਕੀਤਾ ਅਤੇ ਦੇਖਿਆ ਕਿ ਗਲੋਬਲ ਮਹਾਂਮਾਰੀ ਦੀ ਜਾਰੀ ਲਹਿਰ ’ਚ ਕੋਰੋਨਾ ਦੇ ਰੋਜ਼ਾਨਾ ਦੇ ਨਵੇਂ ਮਾਮਲੇ ਅਪ੍ਰੈਲ ਦੇ ਮੱਧ ’ਚ ਸਿਖਰ ’ਤੇ ਪਹੁੰਚ ਜਾਣਗੇ।