Home ਕਰੋਨਾ ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ ਢਾਈ ਮਹੀਨਿਆਂ ’ਚ ਪਹਿਲੀ ਵਾਰ 22 ਹਜ਼ਾਰ ਤੋਂ ਵੱਧ ਮਾਮਲੇ ਆਏ

ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ ਢਾਈ ਮਹੀਨਿਆਂ ’ਚ ਪਹਿਲੀ ਵਾਰ 22 ਹਜ਼ਾਰ ਤੋਂ ਵੱਧ ਮਾਮਲੇ ਆਏ

0
ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ ਢਾਈ ਮਹੀਨਿਆਂ ’ਚ ਪਹਿਲੀ ਵਾਰ 22 ਹਜ਼ਾਰ ਤੋਂ ਵੱਧ ਮਾਮਲੇ ਆਏ

ਨਵੀ ਦਿੱਲੀ, 12 ਮਾਰਚ, ਹ.ਬ : ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 22,854 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 1,12,85,561 ਹੋ ਗਈ ਹੈ। ਕਰੀਬ ਢਾਈ ਮਹੀਨੇ ’ਚ ਸਾਹਮਣੇ ਆਏ ਇਹ ਸਭ ਤੋਂ ਵੱਧ ਨਵੇਂ ਮਾਮਲੇ ਹਨ। ਇਸ ਤੋਂ ਪਹਿਲਾਂ 25 ਦਸੰਬਰ ਨੂੰ 23,067 ਨਵੇਂ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ’ਚ 126 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,58,189 ਹੋ ਗਈ ਹੈ। ਦੇਸ਼ ’ਚ ਹਾਲੇ 1,89,226 ਲੋਕ ਕੋਰੋਨਾ ਤੋਂ ਇਨਫੈਕਟਿਡ ਹਨ, ਜੋ ਕੁਲ ਮਾਮਲਿਆਂ ਦਾ 1.68 ਫ਼ੀਸਦੀ ਹੈ। ਅੰਕੜਿਆਂ ਅਨੁਸਾਰ, ਕੁਲ 1,09,38,146 ਲੋਕਾਂ ਦੇ ਇਨਫੈਕਸ਼ਨ ਮੁਕਤ ਹੋਣ ਨਾਲ ਹੀ ਮਰੀਜ਼ਾਂ ਦੇ ਠੀਕ ਦੀ ਕੌਮੀ ਦਰ 96.92 ਫ਼ੀਸਦੀ ਹੈ। ਉਥੇ, ਮਹਾਮਾਰੀ ਨਾਲ ਮੌਤ ਦੀ ਦਰ 1.40 ਫ਼ੀਸਦੀ ਹੈ। ਦੇਸ਼ ’ਚ ਪਿਛਲੇ ਸਾਲ ਸੱਤ ਅਗਸਤ ਨੂੰ ਇਨਫੈਕਟਿਡਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਤੇ ਪੰਜ ਸਤੰਬਰ ਨੂੰ 40 ਲੱਖ ਤੋਂ ਜ਼ਿਆਦਾ ਹੋ ਗਈ ਸੀ। ਭਾਰਤ ਆਯੁਰਵਿਗਿਆਨ ਖੋਜ ਕੌਂਸਲ ਅਨੁਸਾਰ, ਦੇਸ਼ ’ਚ ਹੁਣ ਤਕ 22,42,58,293 ਨਮੂਨਿਆਂ ਦੀ ਕੋਰੋਨਾ ਸਬੰਧੀ ਜਾਂਚ ਕੀਤੀ ਹੈ। ਇਨ੍ਹਾਂ ’ਚੋਂ 7,78,416 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਕੀਤੀ ਗਈ ਸੀ। ਪਿਛਲੇ 24 ਘੰਟਿਆਂ ਦੌਰਾਨ ਜਿਨ੍ਹਾਂ 126 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 54 ਮਹਾਰਾਸ਼ਟਰ, 17 ਪੰਜਾਬ ਤੇ 14 ਕੇਰਲ ਦੇ ਮਾਮਲੇ ਹਨ। ਕੁਲ ਮੌਤਾਂ ’ਚ ਵੀ ਮਹਾਰਾਸ਼ਟਰ ਦਾ ਅੰਕੜਾ ਸਭ ਤੋਂ ਉਪਰ ਹੈ। ਉਥੇ ਇਸ ਮਹਾਮਾਰੀ ਨਾਲ ਹੁਣ ਤਕ 52,610 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਤਾਮਿਲਨਾਡੂ ’ਚ 12,530 ਤੇ ਕਰਨਾਟਕ ’ਚ 12,379 ਮਰੀਜ਼ਾਂ ਦੀ ਮੌਤ ਹੋਈ ਹੈ।