Home ਕਰੋਨਾ ਭਾਰਤ ’ਚ ਕੋਰੋਨਾ ਦੇ ਕੇਸਾਂ ’ਚ ਵਾਧਾ ਜਾਰੀ, 24 ਘੰਟਿਆਂ ’ਚ ਮਿਲੇ 62 ਹਜ਼ਾਰ ਤੋਂ ਵੱਧ ਨਵੇਂ ਕੇਸ

ਭਾਰਤ ’ਚ ਕੋਰੋਨਾ ਦੇ ਕੇਸਾਂ ’ਚ ਵਾਧਾ ਜਾਰੀ, 24 ਘੰਟਿਆਂ ’ਚ ਮਿਲੇ 62 ਹਜ਼ਾਰ ਤੋਂ ਵੱਧ ਨਵੇਂ ਕੇਸ

0
ਭਾਰਤ ’ਚ ਕੋਰੋਨਾ ਦੇ ਕੇਸਾਂ ’ਚ ਵਾਧਾ ਜਾਰੀ, 24 ਘੰਟਿਆਂ ’ਚ ਮਿਲੇ 62 ਹਜ਼ਾਰ ਤੋਂ ਵੱਧ ਨਵੇਂ ਕੇਸ

ਨਵੀਂ ਦਿੱਲੀ 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਦੂਜੇ ਪਾਸੇ ਨਵੇਂ ਕੇਸ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸੇ ਦੇ ਚਲਦਿਆਂ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੇ 62 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। 24 ਘੰਟਿਆਂ ਵਿੱਚ ਆਏ 62 ਹਜ਼ਾਰ 258 ਨਵੇਂ ਕੇਸ 2021 ਦੇ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਅੱਜ ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧ ਕੇ 1 ਕਰੋੜ 19 ਲੱਖ 8 ਹਜ਼ਾਰ 910 ਹੋ ਗਈ ਹੈ। ਅੱਜ 17ਵੇਂ ਦਿਨ ਵੀ ਕੇਸਾਂ ਦੀ ਗਿਣਤੀ ’ਤੇ ਤੇਜ਼ੀ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 4 ਲੱਖ 52 ਹਜ਼ਾਰ 647 ਹੋ ਗਈ ਹੈ, ਜੋ ਕੁੱਲ ਕੇਸਾਂ ਦਾ 3.80 ਫ਼ੀਸਦੀ ਬਣਦੀ ਹੈ, ਜਦਕਿ ਰਿਕਵਰੀ ਰੇਟ ਘਟ ਕੇ 94.85 ਫ਼ੀਸਦੀ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ 62 ਹਜ਼ਾਰ 258 ਕੇਸ ਰਿਕਾਰਡ ਕੀਤੇ ਗਏ ਹਨ ਜਦਕਿ ਮੌਤਾਂ ਦੀ ਗਿਣਤੀ ਵਧ ਕੇ 1 ਲੱਖ 61 ਹਜ਼ਾਰ 240 ਹੋ ਗਈ ਹੈ। ਇਸ ਮਹਾਮਾਰੀ ਤੋਂ ਉਭਰਨ ਵਾਲੇ ਵਿਅਕਤੀਆਂ ਦੀ ਗਿਣਤੀ 1 ਕਰੋੜ 12 ਲੱਖ 95 ਹਜ਼ਾਰ 23 ਰਿਕਾਰਡ ਕੀਤੀ ਗਈ ਹੈ।
ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ ਕੁੱਲ 291 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ, ਜੋ ਪਿਛਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੱਜ ਕੁੱਲ ਹੋਈਆਂ ਮੌਤਾਂ ਵਿੱਚ ਮਹਾਰਾਸ਼ਟਰ ਵਿੱਚ ਦੀਆਂ 112, ਪੰਜਾਬ ਦੀਆਂ 46, ਛੱਤੀਸਗੜ੍ਹ ਦੀਆਂ 22, ਕੇਰਲਾ ਦੀਆਂ 14 ਅਤੇ ਕਰਨਾਟਕ ਦੀਆਂ 13 ਮੌਤਾਂ ਸ਼ਾਮਲ ਹਨ। ਇਸ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।