Home ਭਾਰਤ ਭਾਰਤ ’ਚ ਕੋਰੋਨਾ ਦੇ ਕੇਸਾਂ ’ਚ ਵਾਧਾ ਜਾਰੀ, 24 ਘੰਟਿਆਂ ’ਚ ਮਿਲੇ 43 ਹਜ਼ਾਰ 846 ਨਵੇਂ ਕੇਸ

ਭਾਰਤ ’ਚ ਕੋਰੋਨਾ ਦੇ ਕੇਸਾਂ ’ਚ ਵਾਧਾ ਜਾਰੀ, 24 ਘੰਟਿਆਂ ’ਚ ਮਿਲੇ 43 ਹਜ਼ਾਰ 846 ਨਵੇਂ ਕੇਸ

0
ਭਾਰਤ ’ਚ ਕੋਰੋਨਾ ਦੇ ਕੇਸਾਂ ’ਚ ਵਾਧਾ ਜਾਰੀ, 24 ਘੰਟਿਆਂ ’ਚ ਮਿਲੇ 43 ਹਜ਼ਾਰ 846 ਨਵੇਂ ਕੇਸ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 43 ਹਜ਼ਾਰ 846 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 197 ਲੋਕਾਂ ਦੀ ਮੌਤ ਹੋਈ ਹੈ। ਦੇਸ਼ ’ਚ ਬੀਤੇ 24 ਘੰਟਿਆਂ ’ਚ ਐਕਟਿਵ ਕੇਸ ਵੀ ਤੇਜ਼ੀ ਨਾਲ ਵਧੇ ਹਨ।
ਦਿੱਲੀ ਤੇ ਮਹਾਰਾਸ਼ਟਰ ਸਣੇ ਦੇਸ਼ ਦੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਦੇਸ਼ਾਂ ’ਚ ਕੋਰੋਨਾ ਦੇ ਨਵੇਂ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਜ਼ਿਆਦਾਤਰ ਨਵੇਂ ਮਾਮਲੇ ਅੱਠ ਸੂਬਿਆਂ ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਕਰਨਾਟਕ ਤੇ ਹਰਿਆਣਾ ਤੋਂ ਸਾਹਮਣੇ ਆ ਰਹੇ ਹਨ। ਇਸ ਦੇ ਚਲਦਿਆਂ ਮਹਾਰਾਸ਼ਟਰ ਦੇ ਨਾਗਪੁਰ ’ਚ 31 ਮਾਰਚ ਤੱਕ ਲੌਕਡਾਊਨ ਲਾਇਆ ਗਿਆ ਹੈ।
ਦੇਸ਼ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਹੁਣ ਤਕ ਕੁੱਲ 1.15 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ’ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁੱਲ 1 ਕਰੋੜ 15 ਲੱਖ 99 ਹਜ਼ਾਰ 130 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਸ ਨਾਲ 1 ਕਰੋੜ 11 ਲੱਖ 30 ਹਜ਼ਾਰ 288 ਲੋਕ ਠੀਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਨਾਲ ਸਰਗਰਮ ਵਧ ਕੇ 3 ਲੱਖ 9 ਹਜ਼ਾਰ 87 ਹੋ ਗਏ ਹਨ। ਭਾਰਤ ’ਚ ਕੋਰੋਨਾ ਤੋਂ ਹੁਣ ਤਕ ਕੁੱਲ 1 ਲੱਖ 59 ਹਜ਼ਾਰ 755 ਲੋਕਾਂ ਦੀ ਮੌਤ ਹੋ ਚੁੱਕੀ ਹੈ।