ਭਾਰਤ ’ਚ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ 30 ਅਪ੍ਰੈਲ ਤੱਕ ਵਧਾਈ

ਨਵੀਂ ਦਿੱਲੀ, 24 ਮਾਰਚ, ਹ.ਬ. : ਭਾਰਤ ਵਿਚ 24 ਘੰਟੇ ਦੌਰਾਨ 47,239 ਮਰੀਜ਼ ਮਿਲੇ ਹਨ ਜਦ ਕਿ 23,913 ਠੀਕ ਹੋਏ ਅਤੇ 277 ਦੀ ਮੌਤ ਹੋ ਗਈ। ਇਹ ਲਗਾਤਾਰ ਪੰਜਵਾਂ ਦਿਨ ਸੀ ਜਦ ਨਵੇਂ ਕੇਸ 40 ਹਜ਼ਾਰ ਤੋਂ ਜ਼ਿਆਦਾ ਰਹੇ। ਮੌਤ ਦਾ ਅੰਕੜਾ ਵੀ ਇਸ ਸਾਲ ਸਭ ਤੋਂ ਜ਼ਿਆਦਾ ਹੈ। ਹੁਣ ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ’ਤੇ ਲੱਗੀ ਰੋਕ ਨੂੰ 31 ਅਪ੍ਰੈਲ ਤੱਕ ਦੇ ਲਈ ਵਧਾ ਦਿੱਤਾ ਹੈ। ਦੇਸ਼ ਵਿਚ ਹੁਣ ਤੱਕ 1 ਕਰੋੜ 17 ਲੱਖ 33 ਹਜ਼ਾਰ 594 ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ 1 ਕਰੋੜ 12 ਲੱਖ 3 ਹਜ਼ਾਰ 16 ਮਰੀਜ਼ ਠੀਕ ਹੋ ਚੁੱਕੇ ਹਨ ਜਦ ਕਿ 1.60 ਲੱਖ ਨੇ ਜਾਨ ਗਵਾਈ ਹੈ ਜਦ ਕਿ 3.65 ਲੱਖ ਦਾ ਇਲਾਜ ਚਲ ਰਿਹਾ ਹੈ।
ਇਧਰ ਦਿੱਲੀ ਸਰਕਾਰ ਨੇ ਸਾਰੇ ਹਵਾਈ ਅੱਡਿਆਂ , ਰੇਲਵੇ ਸਟੇਸ਼ਨਾਂ, ਅੰਤਰਰਾਜੀ ਬਸ ਟਰਮਿਨਲਾਂ ’ਤੇ ਹੋਰ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਰੈਂਡਮ ਟੈਸਟਿੰਗ ਜ਼ਰੂਰੀ ਕਰ ਦਿੱਤੀ ਹੈ। ਦਿੱਲੀ ਵਿਚ ਜਨਤਕ ਥਾਵਾਂ ’ਤੇ ਹੋਲੀ ਮਨਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ।
ਉਤਰ ਪ੍ਰਦੇਸ਼ ਵਿਚ ਹੋਲੀ ਤੋਂ ਪਹਿਲਾਂ ਰਾਜ ਸਰਕਾਰ ਨੇ ਕੁਝ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਵਿਚ ਬਗੈਰ ਪਹਿਲਾਂ ਆਗਿਆ ਦੇ ਕੋਈ ਜਲੂਸ ਨਹੀਂ ਕੱਢ ਸਕਦੇ। 60 ਸਾਲ ਤੋਂ ਜ਼ਿਆਦਾ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਤਿਉਹਾਰ ਵਿਚ ਹਿੱਸਾ ਲੈਣ ਦੀ ਆਗਿਆ ਨਹੀਂ ਹੈ।
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਪ੍ਰਭਾਵੀ ਕੰਟਰੋਲ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ 1 ਅਪ੍ਰੈਲ ਤੋਂ ਪ੍ਰਭਾਵੀ ਹੋਵੇਗਾ ਅਤੇ 30 ਅਪ੍ਰੈਲ 2021 ਤੱਕ ਲਾਗੂ ਰਹੇਗਾ। ਇਸ ਵਿਚ ਸਾਰੇ ਰਾਜਾਂ ਤੋਂ ਟੈਸਟ, ਟਰੈਕਿੰਗ ਅਤੇ ਟਰੀਟ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ Îਨਿਰਦੇਸ਼ ਦਿੱਤਾ ਗਿਆ ਹੈ।
ਭਾਰਤ ਵਿਚ ਇੱਕ ਅਪੈ੍ਰਲ ਤੋਂ 45 ਸਾਲ ਅਤੇ ਇਸ ਤੋਂ ਉਪਰ ਦੇ ਸਾਰੇ ਲੋਕ ਕੋਰੋਨਾ ਵੈਕਸੀਨ ਲਗਵਾ ਸਕਣਗੇ। ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਣ ਤੱਕ 45 ਤੋਂ 60 ਸਾਲ ਦੇ ਵਿਚ ਸਿਰਫ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਹੀ ਵੈਕਸੀਨ ਦਿੱਤੀ ਜਾ ਰਹੀ ਸੀ।

Video Ad
Video Ad