Home ਕਰੋਨਾ ਭਾਰਤ ’ਚ ਰਿਕਾਰਡ ਬਣਾਉਣ ਵੱਲ ਵਧੀ ਕੋਰੋਨਾ ਮਹਾਂਮਰੀ, 24 ਘੰਟਿਆਂ ’ਚ ਆਏ 1 ਲੱਖ 26 ਹਜ਼ਾਰ ਤੋਂ ਵੱਧ ਕੇਸ

ਭਾਰਤ ’ਚ ਰਿਕਾਰਡ ਬਣਾਉਣ ਵੱਲ ਵਧੀ ਕੋਰੋਨਾ ਮਹਾਂਮਰੀ, 24 ਘੰਟਿਆਂ ’ਚ ਆਏ 1 ਲੱਖ 26 ਹਜ਼ਾਰ ਤੋਂ ਵੱਧ ਕੇਸ

0
ਭਾਰਤ ’ਚ ਰਿਕਾਰਡ ਬਣਾਉਣ ਵੱਲ ਵਧੀ ਕੋਰੋਨਾ ਮਹਾਂਮਰੀ, 24 ਘੰਟਿਆਂ ’ਚ ਆਏ 1 ਲੱਖ 26 ਹਜ਼ਾਰ ਤੋਂ ਵੱਧ ਕੇਸ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ ਫੈਲ ਚੁੱਕੀ ਕੋਵਿਡ-19 ਮਹਾਂਮਾਰੀ ਭਾਰਤ ਵਿੱਚ ਨਵੇਂ ਰਿਕਾਰਡ ਬਣਾਉਣ ਵੱਲ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 26 ਹਜ਼ਾਰ 789 ਤੋਂ ਵੱਧ ਨਵੇਂ ਮਰੀਜ਼ ਮਿਲੇ, ਜਦਕਿ 685 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ।
ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ 29 ਲੱਖ 28 ਹਜ਼ਾਰ 574 ਤੋਂ ਟੱਪ ਗਈ ਹੈ। ਹੁਣ ਤੱਕ 1 ਲੱਖ 66 ਹਜ਼ਾਰ 862 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 9 ਲੱਖ 10 ਹਜ਼ਾਰ 319 ਹਨ। ਦੱਸ ਦਈਏ ਕਿ ਭਾਰਤ ਵਿਚ ਇਹ ਤੀਜੀ ਵਾਰ ਹੋ ਰਿਹਾ ਹੈ ਜਦੋਂ ਨਵੇਂ ਮਾਮਲਿਆਂ ਦੀ ਗਿਣਤੀ 1 ਲੱਖ ਤੋਂ ਟੱਪੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਕ ਦਿਨ ਵਿਚ 1 ਲੱਖ 15 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸਨ।
ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ਵਿੱਚ ਵੈਸੇ ਤਾਂ ਪੂਰਾ ਮੁਲਕ ਆ ਚੁੱਕਾ ਹੈ, ਪਰ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿੱਚ ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਤੇ ਤਮਿਲਨਾਡੂ ਹਨ। ਇਸ ’ਚ ਵੀ ਮਹਾਰਾਸ਼ਟਰ ਅਤੇ ਦਿੱਲੀ ਦਾ ਮਾੜਾ ਹਾਲ ਹੈ। ਪਿਛਲੇ ਦਿਨੀਂ ਮਹਾਰਾਸ਼ਟਰ ’ਚ 60 ਹਜ਼ਾਰ ਨਵੇਂ ਕੇਸ ਮਿਲੇ ਸਨ ਤੇ ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੁੱਲ 59 ਹਜ਼ਾਰ 907 ਨਵੇਂ ਕੇਸ ਮਿਲੇ, ਜੋ ਪੂਰੇ ਦੇਸ਼ ਵਿੱਚ ਆਏ ਮਾਮਲਿਆਂ ਦਾ 50 ਫੀਸਦੀ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਬੇਕਾਬੂ ਹੋ ਚੁੱਕਾ ਹੈ। ਇੱਥੋਂ ਦੀ ਸਿਹਤ ਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ। ਬੈੱਡਾਂ ਦੀ ਘਾਟ ਆਉਣ ਦੀ ਸ਼ਿਕਾਇਤ ਮਿਲੀ ਹੈ। ਇਹੀ ਹਾਲਾਤ ਦਿੱਲੀ ਦੇ ਬਣੇ ਹੋਏ ਹਨ, ਜਿੱਥੇ ਇੱਕ ਦਿਨ ਵਿੱਚ 5 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਦਿੱਲੀ ਵਿੱਚ ਬੁੱਧਵਾਰ ਨੂੰ 5 ਹਜ਼ਾਰ 506 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ 6023 ਤੇ ਕਰਨਾਟਕ ’ਚ 6976 ਮਾਮਲੇ ਦਰਜ ਕੀਤੇ ਗਏ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ਵਿੱਚ ਐਕਟਿਕ ਕੇਸਾਂ ਦੀ ਗਿਣਤੀ 9 ਲੱਖ ਤੋਂ ਟੱਪ ਗਈ ਹੈ, ਜੋ ਕਿ ਇੱਕ ਮਹੀਨਾ ਪਹਿਲਾਂ 1 ਲੱਖ ਦੇ ਲਗਭਗ ਸੀ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸੂਬਿਆਂ ਵਿੱਚ ਸਖ਼ਤ ਪਾਬੰਦੀਆਂ ਤੇ ਨਾਈਟ ਕਰਫਿਊ ਲਾਏ ਗਏ ਹਨ।