Home ਤਾਜ਼ਾ ਖਬਰਾਂ ਭਾਰਤ ਤੋਂ ਤੁਰਕੀ ਲਈ ਐਨਡੀਆਰਐਫ ਦੀ ਟੀਮ ਰਵਾਨਾ

ਭਾਰਤ ਤੋਂ ਤੁਰਕੀ ਲਈ ਐਨਡੀਆਰਐਫ ਦੀ ਟੀਮ ਰਵਾਨਾ

0
ਭਾਰਤ ਤੋਂ ਤੁਰਕੀ ਲਈ ਐਨਡੀਆਰਐਫ ਦੀ ਟੀਮ ਰਵਾਨਾ

ਭੂਚਾਲ ਕਾਰਨ ਤੁਰਕੀ ਤੇ ਸੀਰੀਆ ਵਿਚ 4300 ਤੋਂ ਜ਼ਿਆਦਾ ਲੋਕਾਂ ਦੀ ਮੌਤ
ਨਵੀਂ ਦਿੱਲੀ, 7 ਫਰਵਰੀ, ਹ.ਬ. : ਤੁਰਕੀ ਵਿਚ ਭੂਚਾਲ ਤੋਂ ਬਾਅਦ ਹੋਏ ਭਾਰੀ ਨੁਕਸਾਨ ਤੋਂ ਬਾਅਦ ਭਾਰਤ ਸਰਕਾਰ ਨੇ ਮਦਦ ਲਈ ਹੱਥ ਵਧਾਇਆ ਹੈ। ਏਅਰਫੋਰਸ ਦੇ ਸਪੈਸ਼ਲ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ ਐਨਡੀਆਰਐਫ ਦੇ 51 ਜਵਾਨ ਤੁਰਕੀ ਲਈ ਰਵਾਨਾ ਹੋਏ ਹਨ। ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਮੰਗਲਵਾਰ ਤੜਕੇ ਤਿੰਨ ਵਜੇ ਸੀ-17 ਗਲੋਬਮਾਸਟਰ ਨੇ ਉਡਾਣ ਭਰੀ। ਭਾਰਤ ਨੇ ਮੈਡੀਕਲ ਸਮਾਨ ਅਤੇ ਦਵਾਈਆਂ ਵੀ ਭੇਜੀਆਂ ਹਨ।
ਐਨਡੀਆਰਐਫ ਦੇ ਬੁਲਾਰੇ ਨਰੇਸ਼ ਚੌਹਾਨ ਨੇ ਦੱਸਿਆ ਕਿ ਪਹਿਲੇ ਬੈਚ ਵਿਚ 51 ਜਵਾਨ ਭੇਜੇ ਗਏ ਹਨ। ਇਨ੍ਹਾਂ ਡਿਪਟੀ ਕਮਾਂਡੈਂਟ ਦੀਪਕ ਤਲਵਾਰ ਲੀਡ ਕਰ ਰਹੇ ਹਨ। ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਦੇ ਰੈਸਕਿਊ ਅਪਰੇਸ਼ਨ ਵਿਚ ਪੰਜ ਮਹਿਲਾ ਜਵਾਨ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਦੋ ਡੌਗ ਸਕਾਵਾਇਡ ਵੀ ਭੇਜੇ ਗਏ ਹਨ। ਜੋ ਤੁਰਕੀ ਵਿਚ ਮਲਬੇ ਵਿਚ ਦਬੇ ਲੋਕਾਂ ਨੂੰ ਲੱਭਣ ਵਿਚ ਮਦਦਗਾਰ ਸਾਬਤ ਹੋਣਗੇ।
ਦੱਸਦੇ ਚਲੀਏ ਕਿ ਤੁਰਕੀ, ਸੀਰੀਆ, ਲੇਬਨਾਨ ਅਤੇ ਇਜ਼ਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਭਾਰੀ ਤਬਾਹੀ ਹੋਈ। ਇੱਥੇ 12 ਘੰਟਿਆਂ ਵਿੱਚ ਵੱਡੇ ਭੂਚਾਲ ਆਏ। ਸਭ ਤੋਂ ਵੱਧ ਤਬਾਹੀ ਭੂਚਾਲ ਦਾ ਕੇਂਦਰ ਤੁਰਕੀ ਅਤੇ ਇਸ ਦੇ ਨੇੜੇ ਸੀਰੀਆ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਤੁਰਕੀ ਅਤੇ ਸੀਰੀਆ ਵਿੱਚ ਹੁਣ ਤੱਕ 4300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੇਬਨਾਨ ਅਤੇ ਇਜ਼ਰਾਈਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇੱਥੇ ਕੋਈ ਨੁਕਸਾਨ ਨਹੀਂ ਹੋਇਆ। ਤੁਰਕੀ ਵਿੱਚ ਹੁਣ ਤੱਕ 2921 ਲੋਕਾਂ ਦੀ ਜਾਨ ਜਾ ਚੁੱਕੀ ਹੈ। 15 ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਰਕਾਰ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੀਰੀਆ ’ਚ 1444 ਲੋਕ ਮਾਰੇ ਗਏ ਅਤੇ 2 ਹਜ਼ਾਰ ਤੋਂ ਵੱਧ ਜ਼ਖਮੀ ਹੋ ਗਏ।