Home ਤਾਜ਼ਾ ਖਬਰਾਂ ਭਾਰਤ ਨੂੰ ਮਿਲੀ 2025 ਵਰਲਡ ਕੱਪ ਦੀ ਮੇਜ਼ਬਾਨੀ

ਭਾਰਤ ਨੂੰ ਮਿਲੀ 2025 ਵਰਲਡ ਕੱਪ ਦੀ ਮੇਜ਼ਬਾਨੀ

0
ਭਾਰਤ ਨੂੰ ਮਿਲੀ 2025 ਵਰਲਡ ਕੱਪ ਦੀ ਮੇਜ਼ਬਾਨੀ

ਮਹਿਲਾ ਕ੍ਰਿਕਟ ਵਰਲਡ ਕੱਪ ਦੇ ਮੇਜ਼ਬਾਨਾਂ ਦਾ ਐਲਾਨ
ਨਵੀਂ ਦਿੱਲੀ, 27 ਜੁਲਾਈ, ਹ.ਬ. : ਆਈਸੀਸੀ ਦੇ ਮਹਿਲਾ ਵਰਲਡ ਕੱਪ ਟੂਰਨਾਮੈਂਟ ਦੇ ਮੇਜ਼ਬਾਨਾਂ ਨੂੰ ਲੈ ਕੇ ਐਲਾਨ ਹੋ ਚੁੱਕਾ ਹੈ। ਏਸ਼ਿਆਈ ਫੈਂਸ ਲਈ ਮਜ਼ੇਦਾਰ ਗੱਲ ਇਹ ਹੈ ਕਿ 2024 ਤੋਂ 2027 ਤੱਕ ਮਹਿਲਾ ਕ੍ਰਿਕਟ ਵਿਚ ਆਈਸੀਸੀ ਦੇ ਚਾਰ ਵਿਚੋਂ ਤਿੰਨ ਟੂਰਨਾਮੈਂਟ ਭਾਰਤੀ ਉਪ ਮਹਾਦੀਪ ਵਿਚ ਖੇਡੇ ਜਾਣਗੇ । ਇਸ ਵਿਚ ਭਾਰਤ ਨੇ 2025 ਵਿਚ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਜਿੱਤੇ ਹਨ ਜਦ ਕਿ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ 2024 ਵਿਚ ਬੰਗਲਾਦੇਸ਼ ਅਤੇ 2026 ਵਿਚ ਇੰਗਲੈਂਡ ਦੁਆਰਾ ਕੀਤੀ ਜਾਵੇਗੀ।
ਆਈਸੀਸੀ ਨੇ ਕਿਹਾ ਕਿ ਮੇਜ਼ਬਾਨਾਂ ਨੂੰ ਇੱਕ ‘ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ’ ਦੁਆਰਾ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਹਰੇਕ ਬੋਲੀ ਦੀ ਸਮੀਖਿਆ ਬੋਰਡ ਦੀ ਇੱਕ ਸਬ-ਕਮੇਟੀ ਦੁਆਰਾ ਕੀਤੀ ਗਈ ਸੀ, ਜਿਸ ਦੀ ਪ੍ਰਧਾਨਗੀ ਮਾਰਟਿਨ ਸਨੇਡਨ ਨੇ ਕਲੇਅਰ ਕੋਨਰ, ਸੌਰਵ ਗਾਂਗੁਲੀ ਅਤੇ ਰਿਕੀ ਸਕਰਿਟ ਦੇ ਨਾਲ ਕੀਤੀ ਸੀ।