ਭਾਰਤ ਵਿਚ ਕੋਰੋਨਾ ਨਾਲ 24 ਘੰਟੇ ਵਿਚ ਹੋਈਆਂ 199 ਮੌਤਾਂ

ਨਵੀਂ ਦਿੱਲੀ, 23 ਮਾਰਚ, ਹ.ਬ. : ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ਦੇ 5 ਸੂਬਿਆਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਅੰਕੜੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਬੀਤੇ 24 ਘੰਟੇ ਵਿਚ ਕੋਰੋਨਾ ਵਾਇਰਸ ਦੇ 40,715 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 199 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁਲ 1 ਕਰੋੜ 16 ਲੱਖ 86 ਹਜ਼ਾਰ 796 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਸ ਵਿਚੋਂ 1 ਕਰੋੜ 11 ਲੱਖ 81 ਹਜ਼ਾਰ 253 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਵਧ ਕੇ 3 ਲੱਖ 45 ਹਜ਼ਾਰ 377 ਹੋ ਗਏ ਹਨ। ਭਾਰਤ ਵਿਚ ਕੋਰੋਨਾ ਨਾਲ ਹੁਣ ਤੱਕ ਕੁਲ 1 ਲੱਖ 60 ਹਜ਼ਾਰ 166 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟੇ ਵਿਚ ਦੇਸ਼ ਵਿਚ ਕੋਰੋਨਾ ਦੇ 10,731 ਸਰਗਰਮ ਮਾਮਲੇ ਵਧੇ ਹਨ। ਬੀਤੇ 24 ਘੰਟੇ ਵਿਚ 29785 ਲੋਕ ਠੀਕ ਵੀ ਹੋਏ ਹਨ। ਭਾਰਤ ਦੀ ਕੋਰੋਨਾ ਮੌਤ ਦਰ ਫਿਲਹਾਲ 1.37 ਪ੍ਰਤੀਸ਼ਤ ਹੈ।

Video Ad
Video Ad