Home ਤਾਜ਼ਾ ਖਬਰਾਂ ਭਾਰਤ ਵਿਚ ਘੁਸਪੈਠ ਕਰਦਾ ਬੰਗਲਾਦੇਸ਼ੀ ਨਾਗਰਿਕ ਕਾਬੂ

ਭਾਰਤ ਵਿਚ ਘੁਸਪੈਠ ਕਰਦਾ ਬੰਗਲਾਦੇਸ਼ੀ ਨਾਗਰਿਕ ਕਾਬੂ

0
ਭਾਰਤ ਵਿਚ ਘੁਸਪੈਠ ਕਰਦਾ ਬੰਗਲਾਦੇਸ਼ੀ ਨਾਗਰਿਕ ਕਾਬੂ

ਅੰਮ੍ਰਿਤਸਰ, 9 ਮਾਰਚ, ਹ.ਬ. : ਸੀਮਾ ਸੁਰੱਖਿਆ ਬਲ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ ’ਤੇ ਭਾਰਤ ’ਚ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ 8-9 ਮਾਰਚ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਰਾਜਾਤਾਲ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਡਿਊਟੀ ’ਤੇ ਮੌਜੂਦ ਬੀਐਸਐਫ ਦੇ ਜਵਾਨਾਂ ਨੇ ਉਸ ਵਿਅਕਤੀ ’ਤੇ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਤਲਾਸ਼ੀ ਲਈ ਗਈ। ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਬੰਗਲਾਦੇਸ਼ੀ ਨਾਗਰਿਕ ਵਜੋਂ ਦੱਸੀ। ਉਸ ਕੋਲੋਂ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।