ਭਾਰਤ ਵਿਚ 24 ਘੰਟੇ ਵਿਚ 72 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ, 458 ਮੌਤਾਂ ਹੋਈਆਂ

ਨਵੀਂ ਦਿੱਲੀ, 1 ਅਪ੍ਰੈਲ, ਹ.ਬ. : ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਖਤਰਨਾਕ ਹੁੰਦੀ ਜਾ ਰਹੀ ਹੈ। ਇੱਥੇ ਬੁਧਵਾਰ ਨੂੰ 72 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਪਛਾਣ ਹੋਈ ਜਦ ਕਿ 40 ਹਜ਼ਾਰ 417 ਲੋਕ ਠੀਕ ਹੋਏ ਅਤੇ 458 ਮਰੀਜ਼ਾਂ ਦੀ ਮੌਤ ਵੀ ਹੋਈ।
ਨਵੇਂ ਮਰੀਜ਼ਾਂ ਦਾ ਅੰਕੜਾ ਪਿਛਲੇ 172 ਦਿਨਾਂ ਵਿਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ 74,418 ਕੇਸ ਆਏ ਸੀ। ਮੌਤਾਂ ਦਾ ਅੰਕੜਾ ਵੀ ਬੀਤੇ 116 ਦਿਨਾਂ ਵਿਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ 5 ਦਸੰਬਰ ਨੂੰ 482 ਲੋਕਾਂ ਨੇ ਜਾਨ ਗਵਾਈ ਸੀ।
ਭਾਰਤ ਵਿਚ ਹੁਣ ਤੱਕ ਕਰੀਬ 1.22 ਕਰੋੜ ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਕਰੀਬ 1.14 ਕਰੋੜ ਠੀਕ ਹੋ ਚੁੱਕੇ ਹਨ। 1.62 ਲੱਖ ਲੋਕਾਂ ਨੇ ਜਾਨ ਗਵਾਈ ਹੈ, 5.80 ਲੱਖ ਦਾ Îਇਲਾਜ ਚਲ ਰਿਹਾ ਹੈ।
ਅਸੀਂ ਤੁਹਾਨੂੰ 7 ਪ੍ਰਮੁੱਖ ਸੂਬਿਆਂ ਦਾ ਹਾਲ ਦੱਸਣ ਜਾ ਰਹੇ ਹਨ। ਮਹਾਰਾਸ਼ਟਰ ਵਿਚ ਦੋ ਦਿਨ ਘਟਣ ਤੋ ਬਾਅਦ ਮਾਮਲੇ ਫੇਰ ਵੱਧਣ ਲੱਗੇ ਹਨ। ਪੰਜਾਬ ਵਿਚ ਬੀਤੇ ਦਿਨ ਤਕਰੀਬਨ 3 ਹਜ਼ਾਰ ਦੇ ਕਰੀਬ ਕੋਰੋਨਾ ਦੇ ਨਵੇਂ ਮਰੀਜ਼ ਮਿਲੇ। ਗੁਜਰਾਤ ਵਿਚ ਵੀ ਰੋਜ਼ਾਨਾ ਤਕਰੀਬਨ ਦੋ ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਬੁੱਧਵਾਰ ਨੂੰ ਮੱਧਪ੍ਰਦੇਸ਼ ਵਿਚ ਵੀ 2332 ਕੋਰੋਨਾ ਦੇ ਮਰੀਜ਼ ਮਿਲੇ। ਦਿੱਲੀ ਵਿਚ ਵੀ 1800 ਤੋਂ ਜ਼ਿਆਦਾ ਮਰੀਜ਼ ਮਿਲੇ। ਹਰਿਆਣਾ ਵਿਚ ਦੋ ਦਿਨਾਂ ਬਾਅਦ ਫੇਰ 1 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ। ਇਸੇ ਤਰ੍ਹਾਂ ਰਾਜਸਥਾਨ ਵਿਚ ਵੀ ਬੀਤੇ ਦਿਨ 906 ਹੋਰ ਨਵੇਂ ਮਰੀਜ਼ਾਂ ਦੀ ਪਛਾਣ ਹੋਈ।

Video Ad
Video Ad