ਨਵੀਂ ਦਿੱਲੀ, 25 ਮਾਰਚ, ਹ.ਬ. : ਭਾਰਤ ਵਿਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਵਿਚ ਵੱਡੀ ਖ਼ਬਰ ਆ ਰਹੀ ਹੈ। ਕੇਂਦਰ ਸਰਕਾਰ ਹੁਣ ਐਸਟਰਾਜ਼ੈਨੇਕਾ ਦੀ ਵੈਕਸੀਨ ਦੂਜੇ ਦੇਸ਼ਾਂ ਨੂੰ ਨਹੀਂ ਦੇਵੇਗਾ। ਸੂਤਰਾਂ ਮੁਤਾਬਕ ਘਰੇਲੂ ਟੀਕਾਕਰਣ ’ਤੇ ਫੋਕਸ ਕਰਨ ਦੇ ਲਈ ਇਹ ਫੈਸਲਾ ਕੀਤਾ ਗਿਆ ਹੈ। ਦੇਸ਼ ਵਿਚ ਐਸਟਰਾਜ਼ੈਨੇਕਾ-ਆਕਸਫੋਰਡ ਦੀ ਕੋੋਰੋਨਾ ਵੈਕਸੀਨ ਦਾ ਨਿਰਮਾਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੋਵੀਸ਼ਿਲਡ ਦੇ ਨਾਂ ਤੋਂ ਕਰ ਰਹੀ ਹੈ। ਦੇਸ਼ ਵਿਚ ਰੋਜ਼ਾਨਾ ਮਿਲ ਰਹੇ ਕੋਰੋਨਾ ਮਰੀਜ਼ਾਂ ਦਾ ਅੰਕੜਾ 50 ਹਜ਼ਾਰ ਦੇ ਪਾਰ ਹੋ ਗਿਆ ਹੈ। ਬੁਧਵਾਰ ਨੂੰ 53,419 ਮਰੀਜ਼ ਮਿਲੇ। 26,575 ਠੀਕ ਹੋਏ ਅਤੇ 249 ਦੀ ਮੌਤ ਹੋ ਗਈ। ਨਵੇਂ ਪੀੜਤਾਂ ਦਾ ਇਹ ਅੰਕੜਾ 23 ਅਕਤੂਬਰ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਤਦ 53,931 ਮਰੀਜ਼ ਮਿਲੇ ਸੀ। ਬੀਤੇ 24 ਘੰਟੇ ਵਿਚ ਸਭ ਤੋਂ ਜ਼ਿਆਦਾ 31,855 ਮਰੀਜ਼ ਮਹਾਰਾਸ਼ਟਰ ਵਿਚ ਮਿਲੇ। ਇੱਥੇ 15,098 ਮਰੀਜ਼ ਠੀਕ ਹੋਏ ਅਤੇ 95 ਮਰੀਜ਼ਾਂ ਦੀ ਮੌਤ ਹੋ ਗਈ। ਬੀਤੇ 24 ਘੰਟੇ ਵਿਚ ਸਰਗਰਮ ਕੇਸ, ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 26,588 ਦਾ ਵਾਧਾ ਦਰਜ ਕੀਤਾ ਗਿਆ। ਅੱਜ ਇਹ ਚਾਰ ਲੱਖ ਦੇ ਪਾਰ ਹੋ ਗਿਆ। ਦੇਸ਼ ਵਿਚ 1.60 ਲੱਖ ਮਰੀਜ਼ਾਂ ਨੇ ਜਾਨ ਗਵਾਈ ਹੈ।

