ਭਾਰੀ ਬਾਰਿਸ਼ ਕਾਰਨ ਨੈਸ਼ਵਿਲੇ ਵਿਚ ਹੜ, 7 ਲੋਕਾਂ ਦੀ ਮੌਤ

ਸੈਕਰਾਮੈਂਟੋ 29 ਮਾਰਚ (ਹੁਸਨ ਲੜੋਆ ਬੰਗਾ)- ਨੈਸ਼ਵਿਲੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਈ ਭਾਰੀ ਬਾਰਿਸ਼ ਕਾਰਨ ਹੜ ਆ ਗਿਆ ਜਿਸ ਦੌਰਾਨ ਘੱਟੋ ਘੱਟ 7 ਲੋਕਾਂ ਦੀ ਮੌਤ ਹੋ  ਗਈ। ਅਧਿਕਾਰੀਆਂ ਅਨੁਸਾਰ ਮਾਰੇ ਗਏ ਦੋ ਵਿਅਕਤੀਆਂ ਦੀ ਉਮਰ 60 ਤੋਂ 70 ਸਾਲ ਦੇ ਦਰਮਿਆਨ ਸੀ ਜਿਨਾਂ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ।

Video Ad

ਇਨਾਂ ਵਿਚੋਂ ਇਕ ਵਿਅਕਤੀ ਜਦੋਂ ਆਪਣੀ ਕਾਰ ਵਿਚੋਂ ਉਤਰਿਆ ਤਾਂ ਹੜ ਦਾ ਪਾਣੀ ਉਸ ਨੂੰ ਰੋੜ ਕੇ ਲੈ ਗਿਆ। ਹੜ ਨਾਲ  ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਨੁਕਸਾਨ ਪੁੱਜਾ। ਕਾਰਾਂ ਤੇ ਹੋਰ ਵਾਹਣ ਵੀ ਹੜ ਦੇ ਪਾਣੀ ਵਿਚ ਵਹਿ ਗਏ। ਪ੍ਰਭਾਵਿਤ ਇਲਾਕੇ ਵਿਚੋਂ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ।

Video Ad