ਭਿੱਖੀਵਿੰਡ ’ਚ ਪੁਲਿਸ ਦਾ 2 ਨਿਹੰਗਾਂ ਨਾਲ ਹੋਇਆ ਮੁਕਾਬਲਾ, ਦੋਵਾਂ ਦੀ ਮੌਤ

ਭਿੱਖੀਵਿੰਡ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਿਖੀਵਿੰਡ ਵਿਖੇ ਪੁਲਿਸ ਵੱਲੋਂ ਨਾਂਦੇੜ ਸਾਹਿਬ ਹਜ਼ੂਰ ਸਾਹਿਬ ਤੋਂ ਕਤਲ ਕਰਕੇ ਆਏ ਦੋ ਨਿਹੰਗਾਂ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ। ਇਸ ਦੌਰਾਨ ਦੋਵੇਂ ਨਿਹੰਗ ਮਾਰੇ ਗਏ ਤੇ ਪੁਲਿਸ ਦੇ ਦੋ ਸੀਨੀਅਰ ਅਧਿਕਾਰੀ ਜ਼ਖਮੀ ਹੋ ਗਏ।
ਮੁਕਾਬਲੇ ਵਿੱਚ ਨਿਹੰਗਾਂ ਨੇ ਕ੍ਰਿਪਾਨਾਂ ਨਾਲ ਪੁਲਿਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਐਸਐਚਓ ਨਰਿੰਦਰ ਸਿੰਘ ਤੇ ਐੱਸ. ਐੱਚ. ਓ. ਬਲਵਿੰਦਰ ਸਿੰਘ ਵਲਟੋਹਾ ਜ਼ਖਮੀ ਹੋ ਗਏ। ਦੋਵੇਂ ਨਿਹੰਗਾਂ ਨੇ ਡੀਐਸਪੀ ਰਾਜਬੀਰ ਸਿੰਘ ’ਤੇ ਵੀ ਹਮਲਾ ਕਰ ਦਿੱਤਾ।
ਬਚਾਅ ਲਈ ਪੁਲਿਸ ਨੂੰ ਦੋਵੇਂ ਨਿਹੰਗਾਂ ’ਤੇ ਗੋਲੀਆਂ ਚਲਾਉਣੀਆਂ ਪਈਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐੱਸ. ਐੱਸ. ਪੀ. ਤਰਨਤਾਰਨ ਨੂੰ ਜਦੋਂ ਪੂਰੀ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਉਥੇ ਪਹੁੰਚੇ ਅਤੇ ਜ਼ਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।

Video Ad
Video Ad