Home ਭਾਰਤ ਭੋਪਾਲ ‘ਚ ਜਹਾਜ਼ ਹਾਦਸਾਗ੍ਰਸਤ, ਤਿੰਨ ਪਾਇਲਟ ਜ਼ਖ਼ਮੀ

ਭੋਪਾਲ ‘ਚ ਜਹਾਜ਼ ਹਾਦਸਾਗ੍ਰਸਤ, ਤਿੰਨ ਪਾਇਲਟ ਜ਼ਖ਼ਮੀ

0
ਭੋਪਾਲ ‘ਚ ਜਹਾਜ਼ ਹਾਦਸਾਗ੍ਰਸਤ, ਤਿੰਨ ਪਾਇਲਟ ਜ਼ਖ਼ਮੀ

ਭੋਪਾਲ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਸ਼ਨਿੱਚਰਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਭੋਪਾਲ ਦੇ ਗਾਂਧੀ ਨਗਰ ਥਾਣੇ ਦੀ ਸਰਹੱਦ ‘ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਤਿੰਨ ਪਾਇਲਟ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਹਾਜ਼ ਹਾਦਸੇ ਬਾਰੇ ਜਾਣਕਾਰੀ ਗਾਂਧੀ ਨਗਰ ਦੇ ਐਸਐਚਓ ਅਰੁਣ ਸ਼ਰਮਾ ਨੇ ਦਿੱਤੀ ਹੈ।
ਹਾਦਸੇ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ‘ਚ ਇਹ ਵੇਖਿਆ ਜਾ ਸਕਦਾ ਹੈ ਕਿ ਕ੍ਰੈਸ਼ ਹੋਇਆ ਜਹਾਜ਼ ਖਾਲੀ ਜ਼ਮੀਨ ‘ਚ ਡਿੱਗਿਆ ਪਿਆ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਇੱਕ ਸਰਵੇ ਜਹਾਜ਼ ਸੀ, ਜੋ ਭੋਪਾਲ ਦੇ ਰਾਜਾ ਭੋਜ ਏਅਰਪੋਰਟ ਤੋਂ ਉੱਡਿਆ ਸੀ। ਟੇਕਆਫ਼ ਦੇ ਤੁਰੰਤ ਬਾਅਦ ਜਹਾਜ਼ ਕਰੈਸ਼ ਹੋ ਗਿਆ ਅਤੇ ਗਾਂਧੀ ਨਗਰ ਦੇ ਨਜ਼ਦੀਕ ਮੈਦਾਨ ‘ਚ ਡਿੱਗ ਗਿਆ। ਇਸ ਹਾਦਸੇ ‘ਚ ਦੋ ਟ੍ਰੇਨੀ ਪਾਇਲਟ ਅਤੇ ਕੈਪਟਨ ਅਸ਼ਵਨੀ ਸ਼ਰਮਾ ਜ਼ਖ਼ਮੀ ਹੋ ਗਏ ਹਨ। ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਭੋਪਾਲ ਦੇ ਏਐਸਪੀ ਦਿਨੇਸ਼ ਕੌਸ਼ਲ ਨੇ ਦੱਸਿਆ ਕਿ ਜਹਾਜ਼ ਗਾਂਧੀਨਗਰ ਦੇ ਨਜ਼ਦੀਕ ਪਿੰਡ ਬਡਵਈ ਦੇ ਖੇਤ ‘ਚ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਸ਼ਵਨੀ ਸ਼ਰਮਾ ਆਪਣੇ ਦੋ ਟ੍ਰੇਨੀ ਪਾਇਲਟਾਂ ਨਾਲ ਘੁੰਮਣ ਜਾ ਰਹੇ ਸਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ।
ਗਾਂਧੀ ਨਗਰ ਥਾਣੇ ਦੇ ਇੰਚਾਰਜ ਅਰੁਣ ਸ਼ਰਮਾ ਨੇ ਦੱਸਿਆ ਕਿ ਜਹਾਜ਼ ਨੂੰ ਕੁਝ ਤਕਨੀਕੀ ਖ਼ਬਰ ਸੀ, ਜਿਸ ਤੋਂ ਬਾਅਦ ਪਾਇਲਟ ਨੇ ਜਹਾਜ਼ ਦਾ ਕੰਟਰੋਲ ਗੁਆ ਦਿੱਤਾ। ਇਹ ਜਹਾਜ਼ ਭਾਰਤ ਸਰਕਾਰ ਦੇ ਇੱਕ ਸਰਵੇਖਣ ਪ੍ਰੋਗਰਾਮ ‘ਚ ਲੱਗਿਆ ਹੋਇਆ ਸੀ। ਜਹਾਜ਼ ‘ਚ ਸਵਾਰ ਦੋ ਹੋਰ ਟ੍ਰੇਨੀ ਪਾਇਲਟਾਂ ਦੀ ਪਛਾਣ ਸਮੀ ਤੇ ਰਾਜ ਵਜੋਂ ਹੋਈ ਹੈ। ਸਮੀ ਤੇ ਰਾਜ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਨਹੀਂ ਲੱਗੀ, ਜਿਸ ਕਾਰਨ ਕੋਈ ਵੱਡਾ ਹਾਦਸਾ ਨਹੀਂ ਹੋਇਆ। ਜਹਾਜ਼ ‘ਚ ਕਿਹੜਾ ਤਕਨੀਕੀ ਨੁਕਸ ਸੀ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।