ਕਿਰਾਏ ਦੇ ਮੁੱਦੇ ’ਤੇ ਛਿੜਿਆ ਸੀ ਵਿਵਾਦ
ਹੈਮਿਲਟਨ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਾਏ ਦੇ ਮਸਲੇ ’ਤੇ ਵਿਵਾਦ ਐਨਾ ਵਧ ਗਿਆ ਕਿ ਮਕਾਨ ਮਾਲਕ ਨੇ ਆਪਣੇ ਕਿਰਾਏਦਾਰਾਂ ਦਾ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਹਥਿਆਰਾਂ ਨਾਲ ਲੈਸ ਮਕਾਨ ਮਾਲਕ ਨੇ ਪੁਲਿਸ ਦੀ ਵੀ ਇਕ ਨਾ ਸੁਣੀ ਅਤੇ ਬਖਤਰਬੰਦ ਗੱਡੀ ’ਤੇ ਗੋਲੀਆਂ ਚਲਾ ਦਿਤੀਆਂ ਅਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਮਾਰਿਆ ਗਿਆ। ਇਹ ਵਾਰਦਾਤ ਉਨਟਾਰੀਓ ਦੇ ਹੈਮਿਲਟਨ ਸ਼ਹਿਰ ਵਿਚ ਵਾਪਰੀ।