Home ਤਾਜ਼ਾ ਖਬਰਾਂ ਮਜੀਠੀਆ ਡਰੱਗ ਮਾਮਲੇ ਦੀ ਆਈਜੀ ਛੀਨਾ ਕਰਨਗੇ ਜਾਂਚ

ਮਜੀਠੀਆ ਡਰੱਗ ਮਾਮਲੇ ਦੀ ਆਈਜੀ ਛੀਨਾ ਕਰਨਗੇ ਜਾਂਚ

0


ਚੰਡੀਗੜ੍ਹ, 22 ਮਈ, ਹ.ਬ. : ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਨੂੰ ਬਦਲ ਦਿੱਤਾ ਹੈ। ਨਵੇਂ ਆਦੇਸ਼ ਮੁਤਾਬਕ ਐਸਆਈਟੀ ਮੁਖੀ ਹੁਣ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਹੋਣਗੇ। ਸਰਕਾਰ ਵਲੋਂ ਦੱਸਿਆ ਗਿਆ ਕਿ ਰਾਹੁਲ ਐਸ. ਵੱਡੀ ਗਿਣਤੀ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ। ਅਜਿਹੇ ਵਿਚ ਫੀਲਡ ਵਿਚ ਤੈਨਾਤ ਅਧਿਕਾਰੀ ਨੂੰ ਕਮਾਨ ਸੌਂਪੀ ਜਾ ਰਹੀ ਹੈ ਤਾਕਿ ਡਰੱਗ ਮਾਮਲਿਆਂ ਦੀ ਜਾਂਚ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ। ਇੱਕ ਸਾਲ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਐਸਆਈਟੀ ਮੁਖੀ ਬਦਲੇ ਗਏ ਹਨ। ਆਦੇਸ਼ ਵਿਚ ਇਹ ਵੀ ਕਿਹਾ ਗਿਆ ਕਿ ਐਸਆਈਟੀ ਦੇ ਹੋਰ ਮੈਂਬਰ ਉਹੀ ਰਹਿਣਗੇ ਜਿਸ ਵਿਚ ਰਣਜੀਤ ਸਿੰਘ ਢਿੱਲੋਂ ਅਤੇ ਡੀਐਸਪੀ ਰਘਬੀਰ ਸਿੰਘ ਅਤੇ ਅਮਰਪ੍ਰੀਤ ਸਿੰਘ ਸ਼ਾਮਲ ਹਨ। ਸੂਬੇ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਐਸਆਈਟੀ ਦਾ ਮੁੜ ਗਠਨ ਕੀਤਾ ਗਿਆ ਜਿਸ ਵਿਚ ਰਾਹੁਲ ਐਸ ਨੂੰ ਮੁਖੀ ਬਣਾਇਆ ਗਿਆ ਸੀ। ਸ਼੍ਰੋਮਣੀ ਅਕਾਲੀ ਦੇ ਨੇਤਾ ਮਜੀਠੀਆ ’ਤੇ ਨਸ਼ਾ ਤਸਕਰਾਂ ਨਾਲ ਗੰਢਤੁਪ ਦੇ ਦੋਸ਼ ਹਨ। ਸਾਲ 2022 ਵਿਚ ਚੋਣਾਂ ਤੋਂ ਠੀਕ ਪਹਿਲਾਂ ਐਸਟੀਐਫ ਦੀ ਇੱਕ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਮੋਹਾਲੀ ਵਿਚ ਐਫਆਈਆਰ ਦਰਜ ਹੋਈ। ਪੰਜ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਪਿਛਲੇ ਸਾਲ ਅਗਸਤ ਵਿਚ ਉਨ੍ਹਾਂ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਨਵੀਂ ਐਸਆਈਟੀ ਬਣਾਉਣਾ ਸਰਕਾਰ ਦੀ ਸਿਆਸੀ ਮਨਸ਼ਾ ਨੂੰ ਦਰਸਾਉਂਦਾ ਹੈ। ਇਹ ਨਿਯੁਕਤੀ ਪੂਰੀ ਤਰ੍ਹਾਂ ਸਿਆਸਤ ਨਾਲ ਪ੍ਰੇਰਤ ਹੈ। ਪਿਛਲੀ ਸਰਕਾਰ ਵੀ ਐਸਆਈਟੀ ਬਣਾ ਚੁੱਕੀ ਹੈ। ਲੇਕਿਨ ਕਿਸੇ ਨੂੰ ਕੁਝ ਨਹੀਂ ਮਿਲਿਆ। ਹੁਣ ਆਪ ਸਰਕਾਰ ਨੇ ਅਜਿਹਾ ਅਫ਼ਸਰ ਲਗਾਇਆ ਹੈ ਜੋ ਉਸ ਦੀ ਮਰਜ਼ੀ ਤੋਂ ਰਿਪੋਰਟ ਤਿਆਰ ਕਰਕੇ ਅਕਾਲੀ ਨੇਤਾ ਦਾ ਨਾਂ ਇਸ ਵਿਚ ਸ਼ਾਮਲ ਕਰੇ, ਜਦਕਿ ਸਾਨੂੰ ਅਦਾਲਤਾਂ ’ਤੇ ਪੂਰਾ ਭਰੋਸਾ ਹੈ। ਪੂਰੀ ਉਮੀਦ ਹੈ ਕਿ ਸਾਨੂੰ ਇਨਸਾਫ਼ ਮਿਲੇਗਾ।