ਮਨੀ ਲਾਂਡਰਿੰਗ ਮਾਮਲੇ ਵਿਚ ਨੋਰਾ ਕੋਲੋਂ ਪੰਜਵੀਂ ਵਾਰ ਪੁੱਛਗਿੱਛ

ਨਵੀਂ ਦਿੱਲੀ, 15 ਸਤੰਬਰ, ਹ.ਬ. : ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿਚ ਬੁਧਵਾਰ ਨੂੰ ਜੈਕਲੀਨ ਅਤੇ ਪਿੰਕੀ ਈਰਾਨੀ ਕੋਲੋਂ ਪੁਛਗਿੱਛ ਹੋਈ। ਹੁਣ ਇਸੇ ਮਾਮਲੇ ਵਿਚ ਦਿੱਲੀ ਪੁਲਿਸ ਦੀ ਈਓਡਬਲਿਊ ਨੇ ਨੋਰਾ ਫਤਿਹੀ ਨੂੰ ਬੁਲਾਇਆ। ਰਿਪੋਰਟ ਮੁਤਾਬਕ ਪਿੰਕੀ ਅਤੇ ਨੋਰਾ ਨੂੰ ਆਹਮੋ ਸਾਹਮਣੇ ਬਿਠਾ ਕੇ ਪੁਛਗਿੱਛ ਹੋਵੇਗੀ। ਇਸ ਕੇਸ ਵਿਚ ਨੋਰਾ ਕੋਲੋਂ ਪੰਜਵੀਂ ਵਾਰੀ ਪੁਛਗਿੱਛ ਹੋਈ। ਈਓਡਬਲਿਊ ਦੀ ਟੀਮ ਚਾਰ ਹੋਰ ਜਿਨ੍ਹਾਂ ਵਿਚ ਨਿਕਿਤਾ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਅਰੁਸ਼ਾ ਪਾਟਿਲ ਤੋਂ ਵੀ ਪੁਛਗਿੱਛ ਕਰ ਸਕਦੀ ਹੈ। ਇਨ੍ਹਾਂ ਲੋਕਾਂ ਨੇ ਤਿਹਾੜ ਜੇਲ੍ਹ ਵਿਚ ਸੁਕੇਸ਼ ਨਾਲ ਮੁਲਾਕਾਤ ਕੀਤੀ ਸੀ। ਬੁਧਵਾਰ ਨੂੰ ਈਓਡਬਲਿਊ ਨੇ ਜੈਕਲੀਨ ਕੋਲੋਂ 8 ਘੰਟੇ ਪੁਛਗਿੱਛ ਕੀਤੀ ਜਿਸ ਵਿਚ 100 ਤੋਂ ਜ਼ਿਆਦਾ ਸਵਾਲ ਕੀਤੇ ਗਏ।

Video Ad
Video Ad