Home ਨਜ਼ਰੀਆ ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਨੂੰ ਲਿਖੀ ਚਿੱਠੀ – ਲੋਕਤੰਤਰ ਨੂੰ ਬਚਾਉਣ ਲਈ ਮਿਲ ਕੇ ਲੜਨ ਦਾ ਸਮਾਂ ਆ ਗਿਆ ਹੈ

ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਨੂੰ ਲਿਖੀ ਚਿੱਠੀ – ਲੋਕਤੰਤਰ ਨੂੰ ਬਚਾਉਣ ਲਈ ਮਿਲ ਕੇ ਲੜਨ ਦਾ ਸਮਾਂ ਆ ਗਿਆ ਹੈ

0
ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਨੂੰ ਲਿਖੀ ਚਿੱਠੀ – ਲੋਕਤੰਤਰ ਨੂੰ ਬਚਾਉਣ ਲਈ ਮਿਲ ਕੇ ਲੜਨ ਦਾ ਸਮਾਂ ਆ ਗਿਆ ਹੈ

ਕੋਲਕਾਤਾ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੋਟਿੰਗ ਦੇ ਦੂਜੇ ਗੇੜ ਤੋਂ ਪਹਿਲਾਂ ਇਕ ਵੱਡਾ ਸਿਆਸੀ ਕਦਮ ਚੁੱਕਿਆ ਹੈ। ਮਮਤਾ ਬੈਨਰਜੀ ਨੇ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਨੂੰ ਚਿੱਠੀ ਲਿਖ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਚਿੱਠੀ ‘ਚ ਮਮਤਾ ਨੇ ਲਿਖਿਆ ਹੈ ਕਿ ਮੇਰੇ ਖਿਆਲ ‘ਚ ਉਹ ਸਮਾਂ ਆ ਗਿਆ ਹੈ ਜਦੋਂ ਸਾਨੂੰ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਵਿਰੁੱਧ ਇਕੱਠਾ ਹੋਣਾ ਚਾਹੀਦਾ ਹੈ।
ਮਮਤਾ ਨੇ ਜਿਨ੍ਹਾਂ ਪਾਰਟੀਆਂ ਨੂੰ ਚਿੱਠੀ ਲਿਖੀ ਹੈ, ਉਨ੍ਹਾਂ ‘ਚ ਕਾਂਗਰਸ (ਸੋਨੀਆ ਗਾਂਧੀ), ਐਨਸੀਪੀ (ਸ਼ਰਦ ਪਵਾਰ), ਡੀਐਮਕੇ (ਐਮ.ਕੇ. ਸਟਾਲਿਨ), ਆਰਜੇਡੀ (ਤੇਜਸ਼ਵੀ ਯਾਦਵ), ਸ਼ਿਵ ਸੈਨਾ (ਊਧਵ ਠਾਕਰੇ), ਆਮ ਆਦਮੀ ਪਾਰਟੀ (ਅਰਵਿੰਦ ਕੇਜਰੀਵਾਲ), ਬੀਜੇਡੀ (ਨਵੀਨ ਪਟਨਾਇਕ) ਅਤੇ ਵਾਈਐਸਆਰ ਕਾਂਗਰਸ (ਜਗਨ ਰੈੱਡੀ) ਸ਼ਾਮਲ ਹਨ।
ਮਮਤਾ ਨੇ ਚਿੱਠੀ ‘ਚ ਲਿਖਿਆ ਹੈ ਕਿ ਮੈਂ ਇਹ ਚਿੱਠੀ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਲਿਖ ਰਹੀ ਹਾਂ ਜੋ ਭਾਜਪਾ ਦੇ ਵਿਰੁੱਧ ਹਨ। ਮੈਨੂੰ ਚਿੰਤਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਦਿੱਲੀ ਸਰਕਾਰ ਵਿਰੁੱਧ ਪਾਸ ਕੀਤਾ ਐਨਸੀਟੀ ਬਿੱਲ। ਜੋ ਦੋਵਾਂ ਸਦਨਾਂ ‘ਚ ਪਾਸ ਹੋ ਗਿਆ ਹੈ। ਕੇਂਦਰ ਸਰਕਾਰ ਨੇ ਇੱਕ ਚੁਣੀ ਹੋਈ ਸਰਕਾਰ ਦੀ ਸੱਤਾ ਖੋਹ ਕੇ ਉਪ ਰਾਜਪਾਲ ਨੂੰ ਦੇ ਦਿੱਤੀ ਹੈ।
ਮਮਤਾ ਨੇ ਚਿੱਠੀ ‘ਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦੋ ਵਾਰ ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਇਆ ਹੈ। ਜਦੋਂ ਭਾਜਪਾ ਲੋਕਤੰਤਰੀ ਤਰੀਕੇ ਨਾਲ ਜਿੱਤ ਪ੍ਰਾਪਤ ਨਹੀਂ ਕਰ ਸਕਦੀ ਤਾਂ ਉਸ ਨੇ ਉਪ ਰਾਜਪਾਲ ਦੇ ਜ਼ਰੀਏ ਰਾਜ ਕਰਨ ਦਾ ਰਸਤਾ ਲੱਭ ਲਿਆ।

ਮਮਤਾ ਦੇ ਪੱਤਰ ਦੇ ਮੁੱਖ ਨੁਕਤੇ :

  • ਜਿਹੜੇ ਸੂਬਿਆਂ ‘ਚ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਰਾਜਪਾਲ ਭਾਜਪਾ ਵਰਕਰਾਂ ਦੀ ਤਰ੍ਹਾਂ ਕੰਮ ਕਰਦੇ ਹਨ।
  • ਉਨ੍ਹਾਂ ਸੂਬਿਆਂ ‘ਚ ਆਗੂਆਂ ਵਿਰੁੱਧ ਈ.ਡੀ., ਸੀ.ਬੀ.ਆਈ. ਅਤੇ ਹੋਰ ਜਾਂਚ ਏਜੰਸੀਆਂ ਨੂੰ ਲਗਾਇਆ ਜਾਂਦਾ ਹੈ।
  • ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਨੂੰ ਕੇਂਦਰ ਸਰਕਾਰ ਪੈਸੇ ਦੇਣ ਤੋਂ ਆਨਾਕਾਨੀ ਕਰਦੀ ਹੈ।
  • ਮੋਦੀ ਸਰਕਾਰ ਸਾਰੀਆਂ ਸਰਕਾਰੀ ਜਾਇਦਾਦਾਂ ਵੇਚਣਾ ਚਾਹੁੰਦੀ ਹੈ। ਇਹ ਲੋਕਾਂ ਨਾਲ ਧੋਖਾ ਹੈ।